ਹਾਸਿਆਂ ਦੇ ਰੰਗਾਂ ਨਾਲ ਭਰਿਆ ‘The Kapil Sharma’ ਸ਼ੋਅ ਦਾ ਨਵਾਂ ਪ੍ਰੋਮੋ ਆਇਆ ਸਾਹਮਣੇ

written by Lajwinder kaur | August 25, 2022

The Kapil Sharma Show promo out: ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿਸ ਕਰਕੇ ਇਸ ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆ ਗਿਆ ਹੈ। ਇਹ ਸ਼ੋਅ ਇੱਕ ਵਾਰ ਫਿਰ ਨਵੇਂ ਸੀਜ਼ਨ ਦੇ ਨਾਲ ਆ ਰਿਹਾ ਹੈ। ਇਸ ਸ਼ੋਅ ਦੀ ਖਾਸ ਗੱਲ ਇਹ ਹੈ ਕਿ ਇਸ ਸ਼ੋਅ 'ਚ ਕਈ ਪੁਰਾਣੇ ਕਿਰਦਾਰ ਨਜ਼ਰ ਨਹੀਂ ਆਉਣਗੇ ਪਰ ਇਸ ਸੀਜ਼ਨ 'ਚ ਕਈ ਅਜਿਹੇ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ ਜੋ ਲੋਕਾਂ ਨੂੰ ਹਸਾਉਣ ਦੀ ਪੂਰੀ ਸਮਰੱਥਾ ਰੱਖਦੇ ਹਨ। ਇਨ੍ਹਾਂ ਪ੍ਰੋਮੋਜ਼ ਦੇ ਨਾਲ ਹੀ 'ਦਿ ਕਪਿਲ ਸ਼ਰਮਾ ਸ਼ੋਅ' ਦੀ ਨਵੀਂ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : Shilpa Shinde Broken Marriage: ਦੁਲਹਨ ਬਣਦੀ-ਬਣਦੀ ਰਹਿ ਗਈ ਸ਼ਿਲਪਾ, ਕਈ ਸਾਲਾਂ ਬਾਅਦ ਰੋਮਿਤ ਰਾਜ ਨਾਲ ਮੰਗਣੀ ਟੁੱਟਣ ਬਾਰੇ ਤੋੜੀ ਚੁੱਪੀ

image source Instagram

ਹਾਲ ਹੀ 'ਚ ਰਿਲੀਜ਼ ਹੋਏ ਪ੍ਰੋਮੋ ਨੂੰ ਰਿਲੀਜ਼ ਕੀਤਾ ਗਿਆ ਹੈ। ਪ੍ਰੋਮੋ ‘ਚੋਂ ਨਜ਼ਰ ਆ ਰਿਹਾ ਹੈ ਕਿ ਕਪਿਲ ਸ਼ਰਮਾ ਹਸਪਤਾਲ 'ਚ ਹਨ ਅਤੇ ਫਿਰ ਅਚਾਨਕ ਉਨ੍ਹਾਂ ਨੂੰ ਹੋਸ਼ ਆ ਜਾਂਦਾ ਹੈ। ਉਹ ਹਰ ਕਿਸੇ ਨੂੰ ਪਹਿਚਾਣਨ ਦੀ ਕੋਸ਼ਿਸ ਕਰ ਰਹੇ ਨੇ ਪਰ ਉਸ ਦੀ ਪਤਨੀ ਦੀ ਭੂਮਿਕਾ ਨਿਭਾਉਣ ਵਾਲੀ ਸੁਮੋਨਾ ਚੱਕਰਵਰਤੀ ਨੂੰ ਨਹੀਂ ਪਹਿਚਾਣਦੇ ਅਤੇ ਫਿਰ ਖੂਬਸੂਰਤ ਅਭਿਨੇਤਰੀ ਸ੍ਰਿਸ਼ਟੀ ਰੋਡੇ ਨਾਲ ਪ੍ਰਵੇਸ਼ ਕਰਦੀ ਹੈ। ਜਿਸ ਕੋਲ ਜਾ ਕੇ ਉਹ ਕਪਿਲ ਨਾਲ ਫਲਰਟ ਕਰਨ ਲੱਗ ਜਾਂਦਾ ਹੈ। ਇਸ ਪ੍ਰੋਮੋ ਤੋਂ ਸਾਫ਼ ਹੈ ਕਿ ਇਸ ਵਾਰ ਸ੍ਰਿਸ਼ਟੀ ਰੋਡੇ ਵੀ 'ਕਪਿਲ ਸ਼ਰਮਾ ਸ਼ੋਅ' 'ਚ ਆਪਣੀ ਪ੍ਰਤਿਭਾ ਦਾ ਜਾਦੂ ਦਿਖਾਉਣ ਜਾ ਰਹੀ ਹੈ।

new look kapil sharma image source Instagram

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਇਸ ਸ਼ੋਅ ਨਾਲ ਕਈ ਨਵੇਂ ਕਲਾਕਾਰ ਜੁੜੇ ਹਨ, ਜਿਨ੍ਹਾਂ ਦਾ ਨਾਂ ਹੈ ਸਿਧਾਰਥ ਸਾਗਰ, ਗੌਰਵ ਦੂਬੇ, ਇਸ਼ਤਿਆਕ ਖਾਨ, ਸ਼੍ਰੀਕਾਂਤ ਮਾਸਕੀ ਅਤੇ ਸ੍ਰਿਸ਼ਟੀ ਰੋਡੇ। ਇਸ ਤੋਂ ਇਲਾਵਾ ਸ਼ੋਅ 'ਚ ਕੁਝ ਪੁਰਾਣੇ ਕਿਰਦਾਰ ਵੀ ਆਪਣੇ ਹਾਸੇ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ਅਤੇ ਉਹ ਹਨ- ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ, ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ ਅਤੇ ਚੰਦਨ ਪ੍ਰਭਾਕਰ।

kapil sharma show pormo image source Instagram

ਪ੍ਰੋਮੋ ਦੇਖਣ ਲਈ ਇੱਥੇ ਕਲਿੱਕ ਕਰੋ

You may also like