ਅੰਗਰੇਜ ਅਲੀ ਦੀ ਆਵਾਜ਼ ‘ਚ ਨਵਾਂ ਗੀਤ ‘ਅਰਾਊਂਡ-5’ ਰਿਲੀਜ਼

written by Rupinder Kaler | April 01, 2021 06:03pm

ਅੰਗਰੇਜ਼ ਅਲੀ ਦੀ ਆਵਾਜ਼ ‘ਚ ਨਵਾਂ ਗੀਤ ‘ਅਰਾਊਂਡ-5’ ਗੀਤ ਰਿਲੀਜ਼ ਹੋ ਚੁੱਕਿਆ ਹੈ ।ਗੀਤ ਦੇ ਬੋਲ ਵੀਤ ਬਲਜੀਤ ਅਤੇ ਅੰਮ੍ਰਿਤ ਮਾਨ ਨੇ ਲਿਖੇ ਹਨ । ਗੀਤ ਦੀ ਫੀਚਰਿੰਗ ‘ਚ ਖੁਦ ਵੀਤ ਬਲਜੀਤ, ਰਮਨਦੀਪ ਨਜ਼ਰ ਆ ਰਹੇ ਹਨ । ਡਾਇਰੈਕਸ਼ਨ ਨਵਦੀਪ ਸਿੱਧੂ, ਸੁਖਵਿੰਦਰ ਸੋਹੀ ਨੇ ਦਿੱਤੀ ਹੈ । ਇਸ ਗੀਤ ‘ਚ ਸੁੱਚੇ ਸੂਰਮੇ ਦੀ ਗੱਲ ਕੀਤੀ ਗਈ ਹੈ ।

Angrej Ali song

ਹੋਰ ਪੜ੍ਹੋ : ਅਜੇ ਦੇਵਗਨ ਨੇ ਇੱਕ ਸ਼ਖਸ ਨੂੰ ਦਿੱਤੀ ਮਾਸਕ ਪਹਿਨਣ ਦੀ ਹਿਦਾਇਤ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Angrej Ali song

ਜਿਸ ਨੇ ਆਪਣੇ ਦਗਾਬਾਜ਼ ਦੋਸਤ ਨੂੰ ਇਸ ਗੱਲੋਂ ਮਾਰ ਮੁਕਾਇਆ ਸੀ ਕਿਉਂਕਿ ਉਹ ਉਸ ਦੇ ਘਰ ਦੀ ਇੱਜ਼ਤ ‘ਤੇ ਅੱਖ ਰੱਖਦਾ ਸੀ । ਅੰਗਰੇਜ਼ ਅਲੀ ਦੀ ਆਵਾਜ਼ ‘ਚ ਗਾਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Angrej ali song

ਇਸ ਗੀਤ ‘ਚ ਅਣਖ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪਹਿਲਾਂ ਲੋਕ ਆਪਣੀ ਇੱਜ਼ਤ ਦੀ ਖਾਤਿਰ ਧੀ ਭੈਣ ਨੂੰ ਮਾਰ ਮੁਕਾਉਂਦੇ ਸਨ । ਵੀਤ ਬਲਜੀਤ ਅਤੇ ਅੰਮ੍ਰਿਤ ਮਾਨ ਵੱਲੋਂ ਲਿਖੇ ਗਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ

You may also like