ਠੋਕਰ ਤੋਂ ਬਾਦ ਬੁਲੰਦੀਆਂ ਤੇ ਪਹੁੰਚਿਆ ਹਰਦੀਪ ਗਰੇਵਾਲ

Written by  Gulshan Kumar   |  February 19th 2018 05:56 AM  |  Updated: February 19th 2018 05:57 AM

ਠੋਕਰ ਤੋਂ ਬਾਦ ਬੁਲੰਦੀਆਂ ਤੇ ਪਹੁੰਚਿਆ ਹਰਦੀਪ ਗਰੇਵਾਲ

ਜੁਲਾਈ 2015 ਵਿੱਚ ਇਕ ਸਿੰਗਲ ਟ੍ਰੈਕ ਆਇਆ ਸੀ ਠੋਕਰ | ਜਿਸ ਦੇ ਬਾਦ ਰਾਤੋ ਰਾਤ ਉਸ ਨੂੰ ਗਾਉਣ ਵਾਲਾ ਸਿੰਗਰ ਹਰਦੀਪ ਗਰੇਵਾਲ ਸਟਾਰ ਬਣ ਗਿਆ ਸੀ | ਗੀਤ ਇਨਾਂ ਜ਼ਿਆਦਾ ਪ੍ਰੇਰਨਾ ਦੇਣ ਵਾਲਾ ਸੀ ਕਿ ਬੱਚੇ, ਬੁਢੇ, ਜਵਾਨ ਹਰ ਇਕ ਦੀ ਜੁਬਾਨ ਤੇ ਇਹ ਗਾਣਾ ਚੜ ਗਿਆ ਸੀ | ਉਸ ਦੇ ਬਾਦ ਉਡਾਰੀ, ਧਾਰਾ 26, ਮੈਂ ਨੀ ਆਉਣਾ, 40 ਕਿਲੇ, ਤੇ ਵਲੈਤਣ ਵਰਗੇ ਗੀਤਾਂ ਨਾਲ ਹਰਦੀਪ ਗਰੇਵਾਲ ਦਾ ਨਾਮ ਚੰਗੇ ਸਿੰਗਰਸ ਦੀ ਲਿਸਟ ਵਿਚ ਗਿਣਿਆ ਜਾਣ ਲੱਗਾ |

ਹੁਣ ਹਰਦੀਪ ਠੋਕਰ ਗਾਣੇ ਵਾਂਗ ਇਕ ਹੋਰ ਵੱਡਾ ਧਮਾਕਾ ਕਰਨ ਜਾ ਰਿਹਾ ਹੈ | ਉਸ ਦਾ ਨਵਾਂ ਗਾਣਾ ਆ ਰਿਹਾ ਹੈ ਬੁਲੰਦੀਆਂ, ਇਸ ਗਾਣੇ ਦਾ ਟੀਜ਼ਰ ਆਉਟ ਹੋ ਗਿਆ ਹੈ | ਜਿਸ ਵਿਚ ਹਰਦੀਪ ਗਰੇਵਾਲ Hardeep Grewal ਇਕ ਖਿਡਾਰੀ ਦੇ ਰੂਪ ਵਿਚ ਦਿਖ ਰਿਹਾ ਹੈ | ਜਿਸ ਦੀ ਇਕ ਬਾਂਹ ਹੀ ਨਹੀਂ ਹੈ, ਗਾਣੇ ਦਾ ਕੋਨਸੇਪਟ ਬੜਾ ਹੀ ਵੱਖਰਾ ਹੈ, ਜਿਸ ਨੂੰ ਦੀਪ ਗਰਚਾ ਨੇ ਲਿਖਿਆ ਹੈ | ਮਿਉਜ਼ਿਕ ਆਰ ਗੁਰੂ ਦਾ ਹੈ ਤੇ ਗਾਣੇ ਨੂੰ ਡਾਇਰੈਕਟ ਕੀਤਾ ਹੈ ਹੈਰੀ ਭੱਟੀ ਨੇ | ਇਥੇ ਜ਼ਿਕਰਯੋਗ ਹੈ ਕਿ ਹੈਰੀ ਭੱਟੀ ਨੇ ਹੀ ਠੋਕਰ ਗਾਣੇ ਦਾ ਵੀਡੀਓ ਬਣਾਇਆ ਸੀ | ਜ਼ਿਆਦਾਤਰ ਇਸ ਗਾਣੇ ਵਿਚ ਠੋਕਰ ਗਾਣੇ ਵਾਲੀ ਟੀਮ ਹੀ ਕੰਮ ਕਰ ਰਹੀ ਹੈ, ਇਹ ਗਾਣਾ ਅੱਜ ਰਿਲੀਜ਼ ਹੋਵੇਗਾ |

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network