ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦੀ ਆਵਾਜ਼ ‘ਚ ਨਵਾਂ ਗੀਤ ‘ਟੁਣਕਦੀ ਤਾਰ’ ਰਿਲੀਜ਼

written by Shaminder | September 22, 2021

ਬਿਰੇਂਦਰ ਢਿੱਲੋਂ  (Birender Dhillon) ਅਤੇ ਸ਼ਮਸ਼ੇਰ ਲਹਿਰੀ  (Shamsher Lehri ) ਦੀ ਆਵਾਜ਼ ‘ਚ ਨਵਾਂ ਗੀਤ ‘ਟੁਣਕਦੀ ਤਾਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਪਤਾ ਨਹੀਂ ਕਿਸ ਵੇਲੇ ਉਸ ਪ੍ਰਮਾਤਮਾ ਦੇ ਘਰੋਂ ਬੁਲਾਵਾ ਆ ਜਾਣਾ ਹੈ ਅਤੇ ਕਿਸ ਵੇਲੇ ਪੈਸਾ, ਜ਼ਮੀਨਾਂ ਜਾਇਦਾਦਾਂ ਇੱਥੇ ਹੀ ਛੱਡ ਕੇ ਜਾਣਾ ਪੈਣਾ ਹੈ । ਕਿਉਂਕਿ ਅਸੀਂ ਤਾਂ ਬਹੁਤ ਸਾਰੀਆਂ ਪਲਾਨਿੰਗ ਕਰਦੇ ਹਾਂ, ਪਰ ਉਸ ਪ੍ਰਮਾਤਮਾ ਦੀ ਪਲਾਨਿੰਗ ਦਾ ਕਿਸੇ ਨੂੰ ਵੀ ਨਹੀਂ ਪਤਾ ।

Shamsher ,, -min Image From Shamsher Lehri song

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਾਂਝੀ ਕੀਤੀ ਆਪਣੇ ਮੰਗੇਤਰ ਦੇ ਨਾਲ ਨਵੀਂ ਤਸਵੀਰ, ਦੇਣ ਜਾ ਰਹੀ ਜਲਦ ਸਰਪ੍ਰਾਈਜ਼

ਇਸ ਦੇ ਨਾਲ ਹੀ ਗਾਇਕਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਨਸਾਨ ਨੂੰ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਸਮਾਂ ਰਹਿੰਦਿਆਂ ਇਨਸਾਨ ਨੂੰ ਉਸ ਪ੍ਰਮਾਤਮਾ ਦੀ ਭਜਨ ਬੰਦਗੀ ਅਤੇ ਸਿਮਰਨ ‘ਚ ਸਮਾਂ ਗੁਜ਼ਾਰਨਾ ਚਾਹੀਦਾ ਹੈ ।

ਕਿਉਂਕਿ ਅੰਤ ਵੇਲੇ ਨਾਂ ਤਾਂ ਇਹ ਜਾਇਦਾਦਾਂ ਕੰਮ ਆਉਣੀਆਂ ਹਨ ਅਤੇ ਨਾਂ ਹੀ ਰਿਸ਼ਤੇਦਾਰ ਤੇ ਦੋਸਤ ਮਿੱਤਰ।ਇਸ ਗੀਤ ਦੇ ਬੋਲ ਕਰਨੈਲ ਸਿੰਘ ਲਹਿਰੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਜੋਏ ਅਤੁਲ ਨੇ ।

Shamsher and birender -min Image From Shamsher lehri song

ਇਸ ਗੀਤ ਦੇ ਬੋਲਾਂ ਨੂੰ ਜਿੱਥੇ ਕਰਨੈਲ ਸਿੰਘ ਲਹਿਰੀ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ, ਉੱਥੇ ਹੀ ਬਿਰੇਂਦਰ  ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਨੇ ਆਪਣੀ ਆਵਾਜ਼ ‘ਚ ਗਾ ਕੇ ਇਸ ਗੀਤ ਨੂੰ ਗਾਗਰ ‘ਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ । ਸਰੋਤਿਆਂ ਵੱਲੋਂ ਵੀ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ।

 

0 Comments
0

You may also like