
ਜਗਜੀਤ ਸੰਧੂ (Jagjeet Sandhu) ਦੇ ਵਿਆਹ (Wedding Pics) ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਜਗਜੀਤ ਸੰਧੂ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਜਗਜੀਤ ਸੰਧੂ ਨੇ ਇਸ ਮੌਕੇ ਆਫ ਵ੍ਹਾਈਟ ਕਲਰ ਦੀ ਸ਼ੇਰਵਾਨੀ ਅਤੇ ਪਜਾਮਾ ਪਾਇਆ ਸੀ ਜਦੋਂਕਿ ਸਿਰ ‘ਤੇ ਲਾਲ ਰੰਗ ਦੀ ਦਸਤਾਰ ਸਜਾਈ ਹੋਈ ਸੀ, ਜਦੋਂ ਕਿ ਉਨ੍ਹਾਂ ਦੀ ਲਾੜੀ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕੁਝ ਚੋਣਵੀਆਂ ਹਸਤੀਆਂ ਹੀ ਪਹੁੰਚੀਆਂ ਸਨ । ਜਗਜੀਤ ਸੰਧੂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀ ਕੋਈ ਵੀ ਤਸਵੀਰ ਸਾਂਝੀ ਨਹੀਂ ਕੀਤੀ ਹੈ ।

ਹੋਰ ਪੜ੍ਹੋ : ਮਾਪਿਆਂ ਦੀ ਵੈਡਿੰਗ ਐਨੀਵਰਸਰੀ ‘ਤੇ ਮਰਹੂਮ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਪ੍ਰਿਯੰਕਾ ਚੋਪੜਾ
ਉਨ੍ਹਾਂ ਦੀ ਕੁਝ ਦਿਨ ਪਹਿਲਾਂ ਤਸਵੀਰ ਜ਼ਰੂਰ ਵਾਇਰਲ ਹੋਈ ਸੀ । ਜਿਸ ‘ਚ ਉਹ ਪਰਮੀਸ਼ ਵਰਮਾ ਦੇ ਘਰ ਆਪਣੇ ਵਿਆਹ ਦਾ ਕਾਰਡ ਦੇਣ ਦੇ ਲਈ ਪਹੁੰਚੇ ਸਨ । ਇਸ ਕਾਰਡ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਗਈਆਂ ਸਨ। ਜਗਜੀਤ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਭਾਵੇਂ ਉਹ ਰੱਬ ਦਾ ਰੇਡੀਓ ਹੋਵੇ, ਐਮੀ ਵਿਰਕ ਦੇ ਨਾਲ ਕੀਤੀ ਫ਼ਿਲਮ ਸੁਫਨਾ ਹੋਵੇ ਜਾਂ ਫਿਰ ਪਾਤਾਲ ਲੋਕ ਵੈੱਬ ਸੀਰੀਜ਼ ‘ਚ ਕੀਤਾ ਕੰਮ ਹਰ ਰੋਲ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਪ੍ਰਤਿਭਾ ਦਾ ਸਬੂਤ ਦਿੱਤਤਾ ਹੈ । ਜਗਜੀਤ ਸੰਧੂ ਨੇ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ । ਇਸ ਘਰ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਸੀ ਕਿ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਨ੍ਹਾਂ ਨੇ ਕਿੰਨੀ ਮਿਹਨਤ ਕੀਤੀ ਹੈ ।