ਅਦਾਕਾਰਾ ਨੀਆ ਸ਼ਰਮਾ ਦਾ ਇਹ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਪੰਜਾਬੀ ਗੀਤ ‘ਤੂੰ ਨੀਂ ਬੋਲਦੀ’ ਉੱਤੇ ਭੰਗੜਾ ਪਾਉਂਦੀ ਆਈ ਨਜ਼ਰ, ਦੇਖੋ ਇਹ ਵੀਡੀਓ

written by Lajwinder kaur | July 20, 2021

ਟੀਵੀ ਜਗਤ ਦੀ ਚਰਚਿਤ ਅਦਾਕਾਰਾ ਨੀਆ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਦਿਲਕਸ਼ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਪੰਜਾਬੀ ਗੀਤ ਉੱਤੇ ਆਪਣਾ ਕਮਾਲ ਦਾ ਵੀਡੀਓ ਬਣਾਇਆ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

image of nia sharma Image Source: Instagram
ਹੋਰ ਪੜ੍ਹੋ : ਕੰਵਰ ਗਰੇਵਾਲ ਅਤੇ ਹਰਫ ਚੀਮਾ ਦਾ ਨਵਾਂ ਕਿਸਾਨੀ ਗੀਤ ‘2022’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਇਕਾਂ ਨੇ ਕਿਹਾ- ‘ਚੇਤੇ ਰੱਖਿਓ...ਨਹੀਂ ਮੁੱਕਿਆ ਘੋਲ ਕਿਸਾਨੀ ਦਾ’
ਹੋਰ ਪੜ੍ਹੋ : ਬੀ ਪਰਾਕ ਦੇ ਲਾਡਲੇ ਪੁੱਤਰ ਅਦਾਬ ਦੇ ਪਹਿਲੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
inside image of nia sharma made cute video on punjabi song Image Source: Instagram
ਜੀ ਹਾਂ ਇਸ ਵੀਡੀਓ ‘ਚ ਉਹ ਲੈਜੇਂਡ ਗਾਇਕ ਸੁਰਜੀਤ ਬਿੰਦਰਖੀਆ ਦੇ ਸੁਪਰ ਹਿੱਟ ਗੀਤ ਤੂੰ ਨੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ’ ਉੱਤੇ ਭੰਗੜਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਰੀਲ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਮਨੋਰੰਜਨ ਜਗਤ ਦੇ ਨਾਲ ਜੁੜੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਨੀਆ ਦੀ ਤਾਰੀਫ ਕਰ ਰਹੇ ਨੇ।
nia sharma Image Source: Instagram
ਅਦਾਕਾਰਾ ਨੀਆ ਸ਼ਰਮਾ ਟੀਵੀ ਦੀ ਦੁਨੀਆ ਵਿਚ ਸਭ ਤੋਂ ਬੋਲਡ ਅਤੇ ਸਟਾਈਲਿਸ਼ ਅਭਿਨੇਤਰੀਆਂ ‘ਚੋਂ ਗਿਣੀ ਜਾਂਦੀ ਹੈ। ਅਦਾਕਾਰਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਨਾਮ ਏਸ਼ੀਆ ਦੀ ਸਭ ਤੋਂ ਸੈਕਸੀ ਔਰਤਾਂ ਵਿੱਚ ਗਿਣਿਆ ਜਾਂਦਾ ਹੈ। ਉਹ 'ਨਾਗਿਨ' ਤੋਂ ਇਲਾਵਾ ਕਈ ਹੋਰ ਚਰਚਿਤ ਸੀਰੀਆਲਾਂ ‘ਚ ਆਪਣੀ ਅਦਾਕਾਰੀ ਦੀ ਅਦਾਵਾਂ ਬਿਖੇਰ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।
 
View this post on Instagram
 

A post shared by Nia Sharma (@niasharma90)

0 Comments
0

You may also like