ਨਿਮਰਤ ਖਹਿਰਾ ਤੇ ਅਰਜਨ ਢਿੱਲੋਂ ਦਾ ਨਵਾਂ ਗੀਤ ‘PHOTO’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਛਾਇਆ ਟਰੈਂਡਿੰਗ ‘ਚ

written by Lajwinder kaur | August 05, 2022

Nimrat Khaira And Arjan Dhillon’s Latest Song Photo On trending: ਪੰਜਾਬੀ ਗਾਇਕਾ ਨਿਮਰਤ ਖਹਿਰਾ ਤੇ ਅਰਜਨ ਢਿੱਲੋਂ ਦਾ ਨਵਾਂ ਗੀਤ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਜੀ ਹਾਂ ਦੋਵੇਂ ਗਾਇਕ ਫੋਟੋ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ। ਰਿਲੀਜ਼ ਤੋਂ ਬਾਅਦ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਫੋਟੋ 'ਚ ਨਜ਼ਰ ਆ ਰਿਹਾ ਇਹ ਪਿਆਰਾ ਬੱਚਾ ਅੱਜ ਹੈ ਬਾਲੀਵੁੱਡ ਦਾ ਨਾਮੀ ਹੀਰੋ, ਮਾਂ, ਪਤਨੀ ਅਤੇ ਧੀ ਵੀ ਹੈ ਬਾਲੀਵੁੱਡ ਦੀਆਂ ਸੁਪਰਸਟਾਰਸ, ਕੀ ਪਹਿਚਾਣਿਆ?

inside image of nirmat and arjan song image source: YouTube

ਫੋਟੋ ਗੀਤ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਤੇ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ। ਨਾਮੀ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਇਸ ਮਿਊਜ਼ਿਕ ਵੀਡੀਓ ਨੂੰ ਸ਼ੂਟ ਕੀਤਾ ਹੈ। ਗਾਣੇ ਦੇ ਵੀਡੀਓ ‘ਚ ਨਿਮਰਤ ਖਹਿਰਾ ਤੇ ਅਰਜਨ ਢਿੱਲੋਂ ਗਾਇਕੀ ਤੋਂ ਇਲਾਵਾ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਇਸ ਗੀਤ ਨੂੰ Brown Studios ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of photo song image source: YouTube

ਦੱਸ ਦਈਏ ਇਸ ਤੋਂ ਪਹਿਲਾਂ ਵੀ ਨਿਮਰਤ ਖਹਿਰਾ ਅਤੇ ਅਰਜਨ ਢਿੱਲੋਂ ‘ਕੀ ਕਰਦੇ ਜੇ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ। ਇਸ ਗੀਤ ਨੂੰ 25 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਦੱਸ ਦਈਏ ਅਰਜਨ ਦੇ ਲਿਖੇ ਗੀਤ ਨਿਮਰਤ ਖਹਿਰਾ ਪਹਿਲਾਂ ਵੀ ਗਾ ਚੁੱਕੀ ਹੈ। ਦੋਵੇਂ ਸਿੰਗਰ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ। ਦੋਵਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।

nimrat and arjan song image source: YouTube

ਜੇ ਗੱਲ ਕਰੀਏ ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਸੌਂਕਣ ਸੌਂਕਣੇ ਫ਼ਿਲਮ ‘ਚ ਨਜ਼ਰ ਆਈ ਸੀ। ਨਿਮਰਤ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਦਿਲਜੀਤ ਦੋਸਾਂਝ ਦੇ ਨਾਲ ਜੋੜੀ ਫ਼ਿਲਮ ‘ਚ ਵੀ ਨਜ਼ਰ ਆਵੇਗੀ।

You may also like