ਨਿਮਰਤ ਖਹਿਰਾ ਨੇ ਦਿਲਜੀਤ ਦੋਸਾਂਝ ਨਾਲ ਫ਼ਿਲਮ ‘ਜੋੜੀ’ ਦੀ ਤਸਵੀਰ ਕੀਤੀ ਸਾਂਝੀ

written by Shaminder | February 26, 2021

ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਜਲਦ ਹੀ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਸਾਂਝੀਆਂ ਕਰਦੇ ਰਹਿੰਦੇ ਹਨ । ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਜੋੜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਦੋਵੇਂ ਗਾਇਕ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

nimrat and diljit Image from Nimrat Khaira's instagram

ਹੋਰ ਪੜ੍ਹੋ : ਰਣਜੀਤ ਬਾਵਾ ਵੱਲੋਂ ਸਰਦੂਲ ਸਿਕੰਦਰ ਨੂੰ ਦਿੱਤੀ ਗਈ ਸ਼ਰਧਾਂਜਲੀ

nimrat Image from Nimrat Khaira's instagram

ਦੱਸ ਦਈਏ ਕਿ ਇਹ ਫ਼ਿਲਮ ਗਾਇਕ ਜੋੜੀ ਦੇ ਜੀਵਨ ‘ਤੇ ਬਣਾਈ ਜਾ ਰਹੀ ਹੈ । ਇਸ ਫ਼ਿਲਮ ਦੀ ਸ਼ੂਟਿੰਗ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ । ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕਰਦੇ ਵਿਖਾਈ ਦੇਣਗੇ । ਏਨੀਂ ਦਿਨੀਂ ਉਹ ‘ਹੌਂਸਲਾ ਰੱਖ’ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਜਿਸ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋ ਰਹੀਆਂ ਹਨ ।

Nimrat Khaira Image from Nimrat Khaira's instagram

ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਪਹਿਲੀ ਵਾਰ ‘ਜੋੜੀ’ ਫ਼ਿਲਮ ‘ਚ ਨਜ਼ਰ ਆਉਣਗੇ । ਹੁਣ ਵੇਖਣਾ ਇਹ ਹੋਵੇਗਾ ਕਿ ਰੀਲ ਲਾਈਫ ਦੀ ਇਸ ਜੋੜੀ ਨੂੰ ਦਰਸ਼ਕ ਕਿੰਨਾ ਕੁ ਪਸੰਦ ਕਰਦੇ ਹਨ ।

 

View this post on Instagram

 

A post shared by Nimrat Khaira (@nimratkhairaofficial)

0 Comments
0

You may also like