ਨਿਮਰਤ ਖਹਿਰਾ ਦਾ ਨਵਾਂ ਗੀਤ ‘Chunni Lot’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | July 26, 2022

Nimrat Khaira Latest Song 'Chunni Lot' Released: ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਗਾਇਕ ਨਿਮਰਤ ਖਹਿਰਾ ਕਾਫੀ ਸਮੇਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆਈ ਹੈ। ਉਹ ਚੁੰਨੀ ਲੋਟ ਟਾਈਟਲ ਨਵਾਂ ਰੋਮਾਂਟਿਕ ਗੀਤ ਲੈ ਕੇ ਆਈ ਹੈ। ਇਹ ਗੀਤ ਨਵੇਂ-ਨਵੇਂ ਪਿਆਰ ‘ਚ ਪਏ ਕਾਲਜ ਦੇ ਮੁੰਡੇ ਕੁੜੀਆਂ ਦੇ ਮਨ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ।

ਹੋਰ ਪੜ੍ਹੋ : Alia Bhatt Baby Bump: ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਬੇਬੀ ਬੰਪ ਨੂੰ ਛੁਪਾ ਨਹੀਂ ਸਕੀ ਆਲੀਆ ਭੱਟ, ਢਿੱਲੇ ਕੱਪੜਿਆਂ 'ਚ ਵੀ ਕੈਦ ਹੋਇਆ ਬੇਬੀ ਬੰਪ

singer nimrat khaira song

ਇਸ ਗੀਤ ਦੇ ਬੋਲ ਚਰਚਿਤ ਗਾਇਕ ਅਤੇ ਗੀਤਕਾਰ ਅਰਜਨ ਢਿੱਲੋਂ ਨੇ ਲਿਖੇ ਹਨ। ਇਸ ਗੀਤ ਨੂੰ ਨਿਮਰਤ ਖਹਿਰਾ ਨੇ ਕੁੜੀ ਦੇ ਪੱਖ ਤੋਂ ਹੀ ਗਾਇਆ ਹੈ। ਜਿਸ ‘ਚ ਮੁਟਿਆਰ ਆਪਣੇ ਦਿਲ ਦਾ ਹਾਲ ਬਿਆਨ ਕਰ ਰਹੀ ਹੈ। ਇਸ ਗੀਤ ਨੂੰ Yeah Proof ਨੇ ਮਿਊਜ਼ਿਕ ਦਿੱਤਾ ਹੈ। ਵੀਡੀਓ ‘ਚ ਨਿਮਰਤ ਖਹਿਰਾ ਦੇ ਨਾਲ ਮੇਲ ਮਾਡਲ ਗੁਰਤੇਜ ਬੈਦਵਾਨ ਅਦਾਕਾਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of new song chunni lot released

ਇਹ ਗੀਤ ਨਿਮਰਤ ਖਹਿਰਾ ਦੀ ਮਿਊਜ਼ਿਕ ਐਲਬਮ ਨਿੰਮੋ 'ਚੋਂ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੇ ਰੂਬਰੂ ਹੋਏ ਸਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ।

new song chunni lot

ਗਾਇਕੀ ਦੇ ਨਾਲ ਨਿਮਰਤ ਖਹਿਰਾ ਅਦਾਕਾਰੀ ਦੇ ਖੇਤਰ ਚ ਕੰਮ ਕਰ ਰਹੀ ਹੈ। ਹਾਲ ਹੀ ‘ਚ ਉਹ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੇ ਨਾਲ ਫ਼ਿਲਮ ‘ਸੌਂਕਣ ਸੌਂਕਣੇ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਸੀ। ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਦੱਸ ਦਈਏ ਨਿਮਰਤ ਖਹਿਰਾ ਦੀ ਝੋਲੀ ਕਈ ਫ਼ਿਲਮਾਂ ਹਨ। ਉਹ ਦਿਲਜੀਤ ਦੋਸਾਂਝ ਦੇ ਨਾਲ ਜੋੜੀ ਫ਼ਿਲਮ ‘ਚ ਨਜ਼ਰ ਆਵੇਗੀ।

 

 

View this post on Instagram

 

A post shared by NIMRAT KHAIRA (@nimratkhairaofficial)

You may also like