ਗਾਇਕ ਨਿੰਜਾ ਦਾ ਨਵਾਂ ਗੀਤ ‘Befikra’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | May 27, 2021 10:05am

ਪੰਜਾਬੀ ਗਾਇਕ ਨਿੰਜਾ ਜੋ ਕਿ ਆਪਣੇ ਨਵੇਂ ਚੱਕਵੇਂ ਗੀਤ ‘ਬੇਫਿਕਰਾ’ (Befikra) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਨਿੰਜਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ ਤੇ ਰੈਪ ਦਾ ਤੜਕਾ ਲਗਾਇਆ ਹੈ Kamzinkzone ਨੇ।

singer ninja Image Source: youtube

ਹੋਰ ਪੜ੍ਹੋ : ਹੱਥ ‘ਚ ਮਾਇਕ ਨਾਲ ਨਜ਼ਰ ਆ ਰਹੇ ਇਸ ਨੰਨ੍ਹੇ ਸਰਦਾਰ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਪੰਜਾਬੀ ਸੰਗੀਤ ਜਗਤ ਦਾ ਨਾਮੀ ਗਾਇਕ

inside imge of ninja and kamzikzone Image Source: youtube

ਇਸ ਗੀਤ ਦੇ ਬੋਲ ਨਾਮੀ ਗੀਤਕਾਰ ਲਾਡੀ ਚਾਹਲ ਨੇ ਲਿਖੇ ਨੇ ਤੇ ਮਿਊਜ਼ਿਕ Yeah Proof ਨੇ ਦਿੱਤਾ ਹੈ। ਰੈਪ ਗਾਇਕੀ ਦੇ ਬੋਲ Dr Love ਨੇ ਲਿਖੇ ਨੇ। ਗਾਣੇ ਦਾ ਸ਼ਾਨਦਾਰ ਵੀਡੀਓ The James Only ਵੱਲੋਂ ਤਿਆਰ ਕੀਤਾ ਗਿਆ ਹੈ।  ਇਸ ਗੀਤ ਨੂੰ ਨਿੰਜਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

befikra song out now Image Source: youtube

ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਇਸ ਤੋਂ ਪਹਿਲਾਂ ਰੋਈਂ ਨਾ, ਆਦਤ, ਦਿਲ, ਮਿੱਤਰਾਂ ਦਾ ਨਾਂਅ, ਕੱਲ੍ਹਾ ਚੰਗਾ, ਵਿਆਹ, ‘ਬੀ ਰੈੱਡੀ’, ‘ਸਤਾਨੇ ਲਗੇ ਹੋ’ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੀ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ।

You may also like