ਨਿੰਜਾ ਆਪਣੇ ਕਿਊਟ ਪੁੱਤਰ ਦੇ ਨਾਲ ਆਏ ਨਜ਼ਰ, ਪਿਉ ਪੁੱਤਰ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਵੀ ਆ ਰਿਹਾ ਪਸੰਦ

written by Shaminder | December 24, 2022 11:22am

ਗਾਇਕ ਨਿੰਜਾ (Ninja) ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਵੱਖਰੀ ਛਾਪ ਛੱਡੀ ਹੈ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਅੜਬ ਮੁਟਿਆਰਾਂ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਗਿਆ ਸੀ ।

ਹੋਰ ਪੜ੍ਹੋ : ਨੀਰੂ ਬਾਜਵਾ ਪਤੀ ਦੇ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਕ੍ਰਿਸਮਸ ਦੇ ਨਾਲ ਨਾਲ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਲਈ ਵੀ ਦਿੱਤੀ ਵਧਾਈ

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੋਨਮ ਬਾਜਵਾ, ਬੀ ਐੱਨ ਸ਼ਰਮਾ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਏ ਸਨ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਸਮੀਤ ਦੇ ਨਾਲ ਵਿਆਹ ਕਰਵਾਇਆ ਹੈ । ਦੋਵਾਂ ਦੇ ਘਰ ਕੁਝ ਸਮਾਂ ਪਹਿਲਾਂ ਹੀ ਇੱਕ ਪੁੱਤਰ ਨੇ ਜਨਮ ਲਿਆ ਹੈ ।

ਹੋਰ ਪੜ੍ਹੋ : ਅਦਾਕਾਰਾ ਪ੍ਰੀਤੀ ਸੱਪਰੂ ਦਾ ਅੱਜ ਹੈ ਜਨਮ ਦਿਨ, ਇਸ ਅਦਾਕਾਰ ਨੇ ਕਰਵਾਈ ਸੀ ਫ਼ਿਲਮਾਂ ‘ਚ ਐਂਟਰੀ

ਜਿਸ ਦੇ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਗਾਇਕ ਨੇ ਆਪਣੇ ਬੇਟੇ ਦੇ ਨਾਲ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

ninja With Baby Boy Image Source : Instagram

ਇੱਕ ਤਸਵੀਰ ‘ਚ ਉਹ ਆਪਣੇ ਪੁੱਤਰ ਦਾ ਹੱਥ ਫੜੀ ਨਜ਼ਰ ਆ ਰਹੇ ਹਨ, ਜਦੋਂਕਿ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਜੋ ਤਸਵੀਰਾਂ ਸਾਝੀਆਂ ਕੀਤੀਆਂ ਹਨ ਉਨ੍ਹਾਂ ‘ਚ ਉਹ ਆਪਣੇ ਬੇਟੇ ਦੇ ਨਾਲ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਵੀ ਵਿਖਾਇਆ ਹੈ ।ਇਸ ਤਸਵੀਰ ‘ਚ ਉਨ੍ਹਾਂ ਦਾ ਬੇਟਾ ਬਹੁਤ ਹੀ ਕਿਊਟ ਦਿਖਾਈ ਦੇ ਰਿਹਾ ਹੈ ।

 

View this post on Instagram

 

A post shared by NINJA (@its_ninja)

You may also like