ਗਾਇਕੀ ਦੇ ਨਾਲ-ਨਾਲ ਨਿੰਜਾ ਜਿਮ ਵਿੱਚ ਵੀ ਕਰਵਾਉਂਦਾ ਹੈ ਅੱਤ, ਦੇਖੋ ਵੀਡਿਓ 

written by Rupinder Kaler | November 28, 2018

ਗਾਇਕ ਨਿੰਜਾ ਆਪਣੇ ਨਾਂ ਦੇ ਸ਼ਾਬਦਿਕ ਅਰਥ ਵਾਂਗ ਬਹੁਤ ਹੀ ਮਿਹਨਤੀ ਹਨ ।ਵੈਸੇ ਤਾਂ ਨਿੰਜਾ ਨੂੰ ਜਪਾਨ ਦੇ ਇੱਕ ਯੋਧੇ ਨੂੰ ਕਿਹਾ ਜਾਂਦਾ ਹੈ ਜਿਹੜਾ ਤਲਵਾਰਬਾਜ਼ੀ ਦੇ ਕੁਝ ਖਾਸ ਗੁਰ ਜਾਣਦਾ ਹੁੰਦਾ ਹੈ ਪਰ ਇਸ ਦਾ ਸ਼ਾਬਦਿਕ ਅਰਥ ਹਾਰਡ ਵਰਕ ਹੀ ਹੈ ।ਗਾਇਕ ਨਿੰਜਾ ਵੀ ਆਪਣੇ ਨਾਂ ਵਾਂਗ ਹਾਰਡ ਵਰਕਰ ਹੈ, ਇਸੇ ਲਈ ਉਸ ਦਾ ਹਰ ਗਾਣਾ ਹਿੱਟ ਹੁੰਦਾ ਹੈ । ਨਿੰਜਾ ਦੀ ਗਾਇਕੀ ਦੀ ਖਾਸ ਗੱਲ ਇਹ ਹੈ ਕਿ ਉਹ ਇੱਕ ਖਾਸ ਸਕੈਲ 'ਤੇ ਗਾਉਂਦਾ ਹੈ ਤੇ ਉਸ ਦਾ ਇਹ ਰਿਕਾਰਡ ਕੋਈ ਨਹੀਂ ਤੋੜ ਸਕਿਆ ਕਿਉਂਕਿ ਇਸ ਲਈ ਉਹ ਚੰਗੀ ਮਿਹਨਤ ਕਰਦਾ ਹੈ । ਹੋਰ ਵੇਖੋ :ਆਪਣੀ ਪਸੰਦ ਦੀ ਗਾਇਕਾ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਦਿਵਾਉਣ ਲਈ ਵੋਟ ਕਰੋ

“Ninja “Ninja
ਇੱਥੇ ਹੀ ਬੱਸ ਨਹੀਂ ਨਿੰਜਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਵੀ ਖਾਸ ਮਿਹਨਤ ਕਰਦਾ ਹੈ ।ਨਿੰਜਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਵਰਕਆਉਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡਿਓ ਵਿੱਚ ਵੀ ਨਿੰਜਾ ਇੱਕ ਯੋਧੇ ਵਾਂਗ ਮੁੱਕੇਬਾਜ਼ੀ ਦੀ ਪ੍ਰੈਕਟਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਕੁਝ ਘੰਟੇ ਪਹਿਲਾਂ ਨਿੰਜਾ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ ਤੇ ਕਈ ਲੋਕਾਂ ਦੇ ਲਾਈਕ ਵੀ ਇਸ ਵੀਡਿਓ ਨੂੰ ਮਿਲ ਰਹੇ ਹਨ । ਹੋਰ ਵੇਖੋ :ਗਾਇਕ ਹਰਫ ਚੀਮਾ ਨੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਕੀਤੀਆਂ ਸ਼ੇਅਰ, ਦੇਖੋ ਵੀਡਿਓ https://www.instagram.com/p/BqtWXOSnH9M/ ਨਿੰਜਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ 'ਤੇਰਾ ਚੰਡੀਗੜ੍ਹ', 'ਗੱਲ ਜੱਟਾਂ ਵਾਲੀ', 'ਆਦਤ' ਵਰਗੇ ਉਸ ਦੇ ਕਈ ਹਿੱਟ ਗੀਤ ਹਨ ਜਿਹੜੇ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹਨ ਤੇ ਇਸ ਪਸੰਦ ਦਾ ਕਾਰਨ ਵੀ ਨਿੰਜਾ ਦੀ ਮਿਹਨਤ ਹੀ ਹੈ ।

0 Comments
0

You may also like