ਭੰਗੜੇ ਨੂੰ ਪਿਆਰ ਕਰਨ ਵਾਲਿਆਂ ਲਈ ਰਿਲੀਜ਼ ਹੋਇਆ ਨਿੰਜਾ ਦਾ ਨਵਾਂ ਗੀਤ ‘Na Puch Ke’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  September 22nd 2021 04:02 PM  |  Updated: September 22nd 2021 04:02 PM

ਭੰਗੜੇ ਨੂੰ ਪਿਆਰ ਕਰਨ ਵਾਲਿਆਂ ਲਈ ਰਿਲੀਜ਼ ਹੋਇਆ ਨਿੰਜਾ ਦਾ ਨਵਾਂ ਗੀਤ ‘Na Puch Ke’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਦਮਦਾਰ ਆਵਾਜ਼ ਦੇ ਨਾਲ ਮਾਲਕ ਗਾਇਕ ਨਿੰਜਾ Ninja ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਨਾਂਅ ਪੁੱਛ ਕੇ (‘Na Puch Ke’) ਟਾਈਟਲ ਹੇਠ ਉਹ ਬੀਟ ਸੌਂਗ ਲੈ ਕੇ ਆਏ ਨੇ। ਇਹ ਗੀਤ ਭੰਗੜੇ ਪਾਉਣ ਵਾਲਿਆਂ ਲਈ ਬਣਾਇਆ ਗਿਆ ਹੈ। ਇਹ ਗੀਤ ਦਰਸ਼ਕਾਂ ਨੂੰ ਵੀ ਭੰਗੜਾ ਪਾਉਣ ਲਈ ਮਜ਼ਬੂਰ ਕਰ ਰਿਹਾ ਹੈ। ਜਿਸ ਕਰਕੇ ਹਰ ਕੋਈ ਇਸ ਗੀਤ ਨੂੰ ਸੁਣ ਕੇ ਭੰਗੜਾ ਪਾਉਣ ਲਈ ਮਜ਼ਬੂਰ ਹੋ ਰਿਹਾ ਹੈ।

ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਵੈਨਕੂਵਰ ਸ਼ੋਅ ਦੀਆਂ 1 ਕਰੋੜ 10 ਲੱਖ ਰੁਪਏ ਦੀਆਂ ਟਿਕਟਾਂ ਆਨ ਲਾਈਨ ਵਿਕੀਆਂ, 7 ਨਵੰਬਰ ਨੂੰ ਹੋਣ ਵਾਲਾ ਸ਼ੋਅ ਪਹਿਲਾਂ ਹੀ ਹੋਇਆ ਹਾਊਸਫੁੱਲ

feature image of ninja new song na puch ke-min image source-youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਲਾਡੀ ਗਿੱਲ Laddi Gill ਨੇ ਲਿਖੇ ਨੇ ਤੇ ਮਿਊਜ਼ਿਕ ਵੀ ਲਾਡੀ ਨੇ ਹੀ ਦਿੱਤਾ ਹੈ। ਗਾਣੇ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਨਿੰਜਾ ਤੇ ਫੀਮੇਲ ਮਾਡਲ ਸੀਰਤ ਬਾਜਵਾ । ਵੀਡੀਓ ਚ ਦੋਵਾਂ ਕਲਾਕਾਰਾਂ ਦਾ ਬਾਕਮਾਲ ਦਾ ਭੰਗੜਾ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ Bhindder Burj ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਨਿੰਜਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸੋ।

ਹੋਰ ਪੜ੍ਹੋ : ‘ਕਲੀ ਜੋਟਾ’ ਦਾ ਸ਼ੂਟ ਹੋਇਆ ਪੂਰਾ, ਨੀਰੂ ਬਾਜਵਾ ਨੇ ਇੰਸਟਾ ਸਟੋਰੀ ‘ਤੇ ਪਾ ਕੇ ਕਿਹਾ- ‘ਜਲਦੀ ਮਿਲਦੇ ਹਾਂ ਸਿਨੇਮਾ ਘਰਾਂ ‘ਚ’

inside image of seerat bajwa-min image source-youtube

ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਇਸ ਤੋਂ ਪਹਿਲਾਂ ‘ਰੋਈਂ ਨਾ’, ਆਦਤ, ਦਿਲ, ਮਿੱਤਰਾਂ ਦਾ ਨਾਂਅ, ਕੱਲ੍ਹਾ ਚੰਗਾ, ਵਿਆਹ, ‘ਬੀ ਰੈੱਡੀ’, ‘ਸਤਾਨੇ ਲਗੇ ਹੋ’, ਤੇਰੇ ਨਾਲੋਂ, ਬੇਫਿਕਰਾ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਆਉਣ ਵਾਲੇ ਸਮੇਂ ਚ ਉਹ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network