ਸੋਨਮ ਬਾਜਵਾ ਤੇ ਨਿੰਜਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆਈ ਤਸਵੀਰ

written by Aaseen Khan | May 07, 2019

ਸੋਨਮ ਬਾਜਵਾ ਤੇ ਨਿੰਜਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆਈ ਤਸਵੀਰ : ਗਾਇਕ ਤੇ ਅਦਾਕਾਰ ਨਿੰਜਾ ਜਿਹੜੇ ਲਗਾਤਾਰ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੇ ਸ਼ੂਟ 'ਚ ਰੁੱਝੇ ਹੋਏ ਹਨ। ਇਸ ਦੇ ਵਿੱਚ ਹੀ ਨਿੰਜਾ ਨੇ ਸਰੋਤਿਆਂ ਲਈ ਇੱਕ ਹੋਰ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਜੀ ਹਾਂ ਨਿੰਜਾ ਆਪਣੀ ਅਗਲੀ ਫ਼ਿਲਮ 'ਚ ਨਜ਼ਰ ਆਉਣਗੇ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਦੇ ਨਾਲ, ਜਿਸ ਦੀ ਜਾਣਕਾਰੀ ਉਹਨਾਂ ਨੇ ਸੋਨਮ ਬਾਜਵਾ ਦੇ ਨਾਲ ਤਸਵੀਰ ਸਾਂਝੀ ਕਰ ਕੇ ਦਿੱਤੀ ਹੈ। ਇਸ ਤਸਵੀਰ 'ਚ ਉਹਨਾਂ ਦੱਸਿਆ ਹੈ ਕਿ ਉਹ ਫ਼ਿਲਮ ਦੇ ਸੈੱਟ ਤੇ ਹਨ 'ਤੇ ਦਰਸ਼ਕਾਂ ਦੀਆਂ ਦੁਆਵਾਂ ਮੰਗੀਆਂ ਹਨ।

 

View this post on Instagram

 

On Set ? Need Blessings ✌?? @sonambajwa @gunbir_whitehill @umeshkarmawala @wahegurufilmsofficial @_rajan97 @alikhanhairstylist

A post shared by NINJA™ (@its_ninja) on


ਨਿੰਜਾ ਹਾਲ 'ਚ ਆਪਣੀ ਫ਼ਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਸ਼ੂਟ ਪੂਰਾ ਕਰਕੇ ਹਟੇ ਹਨ ਅਤੇ ਫ਼ਿਲਮ ਦੂਰਬੀਨ ਵੀ ਜਲਦ ਦੇਖਣ ਨੂੰ ਮਿਲੇਗੀ। ਉੱਥੇ ਹੀ ਨਿੰਜਾ ਅਤੇ ਸੋਨਮ ਬਾਜਵਾ ਦੀ ਇਸ ਫ਼ਿਲਮ ਦੇ ਨਾਮ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੋਨੋ ਪਹਿਲੀ ਵਾਰ ਇਸ ਅਨਟਾਈਟਲ ਫ਼ਿਲਮ 'ਚ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਵੇਖੋ : ਕੁਲਵਿੰਦਰ ਬਿੱਲਾ 'ਟੈਲੀਵਿਜ਼ਨ' ਫਿਲਮ 'ਚ ਆਪਣੀ ਲੁੱਕ ਦਾ ਨਹੀਂ ਖੋਲਣਾ ਚਾਹੁੰਦੇ ਭੇਦ, ਦੇਖੋ ਵੀਡੀਓ

 

View this post on Instagram

 

verifying if he has my photo on his wallpaper ?? Shinda ? Taaro #muklawa 24th May @ammyvirk

A post shared by Sonam Bajwa (@sonambajwa) on


ਉੱਥੇ ਹੀ ਸੋਨਮ ਬਾਜਵਾ ਵੀ ਇਸ ਸਾਲ ਲਗਾਤਾਰ ਫ਼ਿਲਮਾਂ ਕਰਦੇ ਹੋਏ ਦਿਖਾਈ ਦੇਣ ਵਾਲੇ ਹਨ। 24 ਮਈ ਨੂੰ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਫ਼ਿਲਮ ਮੁਕਲਾਵਾ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸੋਨਮ ਬਾਜਵਾ ਫ਼ਿਲਮ ਜਿੰਦੇ ਮੇਰੀਏ, ਪੁਆੜਾ, ਅਤੇ ਕਬੂਤਰ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਨ ਲਈ ਤਿਆਰ ਹਨ।

You may also like