‘ਬੈਸਟ ਸੈਡ ਸੌਂਗ ਆਫ਼ ਦ ਇਅਰ’ ਜੈਤੂ ਨਿੰਜਾ ਕਿਸ ਨਾਲ ਕਰ ਰਹੇ ਨੇ ਬੈਟਲ, ਦੇਖੋ ਵੀਡੀਓ

written by Lajwinder kaur | December 10, 2018

ਪੰਜਾਬੀ ਇੰਡਸਟਰੀ ਦੇ ਚਮਕਦੇ ਹੋਏ ਸਿਤਾਰੇ ਨਿੰਜਾ ਜਿਹਨਾਂ ਨੇ ਹਾਲ ਹੀ ‘ਚ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਚ  ‘ਬੈਸਟ ਸੈਡ ਸੌਂਗ ਆਫ਼ ਦ ਇਅਰ’ ਜਿੱਤਿਆ ਹੈ।

https://www.instagram.com/p/BrE3HnXnj0a/

‘ਰੋਈ ਨਾ’ ਗੀਤ ਨੂੰ ਪੀਟੀਸੀ ਪੰਜਾਬੀ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਸਭ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਜਿਸ ਕਰਕੇ ਨਿੰਜਾ ਨੂੰ ਇਹ ਐਵਾਰਡ  ਮਿਲਿਆ ਹੈ। ਇਸ ਖੁਸ਼ੀ ਤੋਂ ਬਾਅਦ ਨਿੰਜਾ ਨੇ ਅਪਣੇ ਸੋਸ਼ਲ ਮੀਡੀਆ ਤੇ ਅਪਣੇ ਫੈਨਜ਼ ਨਾਲ ਇੱਕ ਹੋਰ ਖੁਸ਼ੀ ਸ਼ੇਅਰ ਕੀਤੀ।ninja best sad song, ptc punjbai music awardsਹਾਂ ਜੀ ਗੱਲ ਕਰ ਰਹੇ ਹਾਂ ਨਿੰਜਾ ਦੇ ਨਵੇਂ ਆਉਣ ਵਾਲੇ ਗੀਤ ਦੀ ਜਿਸ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਪੰਜਾਬੀ ਸਿੰਗਰ ਨਿੰਜਾ ਨੇ ਅਪਣੇ ਫੇਸਬੁੱਕ ਅਕਾਊਂਟ ਤੋਂ ਗੀਤ ਦੇ ਟੀਜ਼ਰ ਦਾ ਲਿੰਕ ਸ਼ੇਅਰ ਕੀਤਾ ਹੈ।

https://www.youtube.com/watch?v=YEqn3xfM_NY&feature=youtu.be&fbclid=IwAR0feapF3PHTeKRxZqr6sEzK_ughIHzPJJXFhnmapyUynYD55y20wGgjQC4

ਹੋਰ ਪੜ੍ਹੋ: ਜਾਣੋ ਪ੍ਰਿਯੰਕਾ ਚੋਪੜਾ ਨੇ ਕਿਸ ਲਈ ਕੀਤਾ ਇਹ ਖਾਸ ਮੈਸਜ ਸ਼ੇਅਰ

ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਤੇ ਇਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਗਾਣੇ ਦਾ ਨਾਮ ਹੈ ‘ਬੈਟਲ’ ਯਾਨੀ ਯੁੱਧ ਹੈ। ਗੀਤ ਦਾ ਮਿਊਜ਼ਿਕ ਗੈਗਜ਼ ਸਟੂਡੀਓਜ਼ ਨੇ ਕੀਤਾ ਹੈ ਤੇ ਗੀਤ ਦੇ ਬੋਲ ਸਿਮਰ ਦੋਰਾਹਾ ਨੇ ਲਿਖੇ ਹਨ ਅਤੇ ਵੀਡੀਓ ਦਾ ਨਿਰਦੇਸ਼ਣ ਆਗਮ ਮਾਨ ਨੇ ਕੀਤਾ ਹੈ। ਗੀਤ ਦਾ ਟੀਜ਼ਰ ਬਹੁਤ ਵਧੀਆ ਬਣਾਇਆ ਹੈ ਤੇ ਲੋਕਾਂ 'ਚ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕਤਾ ਬਣੀ ਪਈ ਹੈ। ‘ਬੈਟਲ’ ਗੀਤ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।

You may also like