ਮੰਨ ਮਰਜ਼ੀ ਤਾਂ ਤੇਰੀ ਚਲਦੀ ਹੋਊ ਦਿਵੇਆਂ ਉੱਤੇ, ਸੂਰਜ਼ ਨੂੰ ਕਰੀ ਨਾ ਚੈਲੇਂਜ ਬੱਲਿਆ - ਨਿੰਜਾ
ਨਿੰਜਾ: ਢਾਈ ਅੱਖਰਾਂ ਦਾ ਇਹ ਨਾਮ, ਪਰ ਇਸ ਨਾਮ ਦੀ ਚਰਚਾ ਅੱਜ ਸਿਰਫ਼ ਪੰਜ ਆਬ ਮਤਲਬ ਪੰਜਾਬ ਵਿਚ ਹੀ ਨਹੀਂ ਹੁੰਦੀ, ਬਲਕਿ ਦੁਨੀਆ ਦੇ ਜਿਸ ਵੀ ਕੋਨੇ 'ਚ ਪੰਜਾਬੀ ਵਸਦੇ ਨੇ, ਉਨ੍ਹਾਂ ਨੇ ਸਭ ਨੂੰ ਮੁਰੀਦ ਬਣਾਇਆ ਹੈ ਨਿੰਜਾ ਨੇ ਆਪਣੀ ਗਾਇਕੀ ਨਾਲ, ਅਦਾਕਾਰੀ ਨਾਲ, ਤੇ ਆਪਣੇ ਸਟਾਈਲ ਨਾਲ ਤੇ ਥੋੜ੍ਹੇ ਸਮੇਂ ਵਿਚ ਇਨ੍ਹਾਂ ਵੱਡਾ ਨਾਮ ਬਣਾਉਣ ਦਾ ਚੈਲੇਂਗੇ ਨਿੰਜਾ ਵਰਗਾ ਟੈਲੇਂਟਿਡ ਗੱਭਰੂ ਹੀ ਕਰ ਸਕਦਾ ਹੈ ਤੇ ਇਸ ਦੀ ਤਾਜ਼ੀ ਉਦਾਹਰਣ ਹੈ ਉਨ੍ਹਾਂ ਦਾ ਨਵਾਂ ਗੀਤ ਚੈਲੇਂਗੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਜਿਸਦਾ PTC Premier ਹੋਇਆ ਸੀ |
https://youtu.be/2byhW3BOKTU
ਨਿੰਜਾ Ninja, ਸਿੱਧੂ ਮੂਸੇ ਵਾਲਾ ਤੇ ਬਿਗ ਬਰਡ ਦੀ ਤਿੱਕੜੀ ਨੇ ਕਮਾਲ ਕਰ ਵਿਖਾਇਆ ਹੈ | ਸਾਰਿਆਂ ਦੀ ਸਖ਼ਤ ਮੇਹਨਤ ਗੀਤ ਵਿਚ ਵੇਖਣ ਨੂੰ ਮਿਲੀ | ਇਸਲਈ, ਅੱਸੀਂ ਤਾਂ ਇਹੀ ਕਹਾਂਗੇ ਕਿ ਨਿੰਜਾ ਭਾਜੀ ਇੰਝ ਹੀ ਕਮਾਲ ਕਰਦੇ ਰਹੋ, ਗਾਉਂਦੇ ਰਹੋ, ਨੱਚਦੇ ਰਹੋ, ਛਾਉਂਦੇ ਰਹੋ, ਤੇ ਸੱਭ ਤੋਂ ਜਰੂਰੀ ਪੰਜਾਬੀਆਂ ਦਾ ਨਾਮ ਪੂਰੀ ਦੁਨੀਆਂ ਵਿਚ ਚਮਕਾਉਂਦੇ ਰਹੋ |