
ਦਮਦਾਰ ਆਵਾਜ਼ ਦੇ ਨਾਲ ਮਾਲਕ ਗਾਇਕ ਨਿੰਜਾ Ninja ਜਿਨ੍ਹਾਂ ਨੇ ਆਪਣੇ ਅੱਜ ਦੇ ਦਿਨ ਹੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਸਾਲ 2019 ‘ਚ ਜਸਮੀਤ ਦੇ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਬਹੁਤ ਹੀ ਚੁਪਚੁਪੀਤੇ ਹੋਇਆ ਸੀ। ਅੱਜ ਦੋਵਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਗਏ ਨੇ (Happy Marriage Anniversary)। ਨਿੰਜਾ ਨੇ ਆਪਣੀ ਪਤਨੀ ਨੂੰ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।

ਨਿੰਜਾ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਲਾਈਫ ਪਾਰਟਨਰ ਦੇ ਨਾਲ ਦੋ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘ਇੱਕ ਦੂਜੇ ਦੇ ਹੋਏ ਨੂੰ....ਸਾਨੂੰ ਅੱਜ ਤਿੰਨ ਸਾਲ ਹੋਗੇ...ਤੇ ਨਾਲ ਹੀ ਉਨ੍ਹਾਂ ਨੇ ਨਾਲ ਹੀ ਹੈਸ਼ਟੈੱਗ #HappyMarriageAnniversarylove
#Blessed #Threyearstogether #happylife’ ਵੀ ਪੋਸਟ ਕੀਤੇ । ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਦੋਵਾਂ ਨਿੰਜਾ ਤੇ ਜਸਮੀਤ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਜਦੋਂ ਕੌਰ ਬੀ ਨੇ ਘੁੰਢ ਕੱਢ ਕੇ ਪਾਇਆ ਗਿੱਧਾ, ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਗਾਇਕਾ ਦਾ ਕਿਊਟ ਅੰਦਾਜ਼, ਦੇਖੋ ਵੀਡੀਓ
ਦੋਵਾਂ ਦੀ ਲਵ ਸਟੋਰੀ ਵੀ ਬਹੁਤ ਹੀ ਦਿਲਚਸਪ ਹੈ। ਨਿੰਜਾ ਮੁੰਡੇ ਕੁੜੀਆਂ ਨੂੰ ਗਿੱਧੇ ਭੰਗੜੇ ਦੀ ਟ੍ਰੇਨਿੰਗ ਦਿੰਦਾ ਸੀ । ਉੱਥੇ ਜਸਮੀਤ ਵੀ ਟ੍ਰੇਨਿੰਗ ਲੈਂਦੀ ਸੀ। ਨਿੰਜਾ ਨੇ ਇੱਕ ਸ਼ੋਅ ਚ ਦੱਸਿਆ ਸੀ ਇਹ ਪ੍ਰੇਮ ਕਹਾਣੀ ਉਸ ਨੇ ਸ਼ੁਰੂ ਨਹੀਂ ਸੀ ਕੀਤੀ ਬਲਕਿ ਜਸਮੀਤ ਨੇ ਖੁਦ ਉਸ ਨੂੰ ਇੱਕ ਟੈਕਸਟ ਮੈਸਿਜ ਕਰਕੇ ਸ਼ੁਰੂ ਕੀਤੀ । ਜਸਮੀਤ ਦੱਸਿਆ ਕਿ ਉਸ ਨੇ ਹੀ ਨਿੰਜਾ ਨੂੰ ਸਭ ਤੋਂ ਪਹਿਲਾਂ ਪਰਪੋਜ ਕੀਤਾ ਸੀ । ਦੱਸ ਦਈਏ ਨਿੰਜਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕਾਫੀ ਸਰਗਰਮ ਨੇ।
View this post on Instagram