ਨਿੰਜਾ ਆਪਣੇ ਨਵੇਂ ਗੀਤ ‘ਚੋਰ’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਸਾਹਮਣੇ ਆਈ ਫਰਸਟ ਲੁੱਕ

Written by  Lajwinder kaur   |  February 27th 2020 06:13 PM  |  Updated: February 27th 2020 06:19 PM

ਨਿੰਜਾ ਆਪਣੇ ਨਵੇਂ ਗੀਤ ‘ਚੋਰ’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਸਾਹਮਣੇ ਆਈ ਫਰਸਟ ਲੁੱਕ

ਪੰਜਾਬੀ ਗਾਇਕ ਨਿੰਜਾ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਲੋ ਸਾਰਿਆਂ ਨੂੰ, ਜਿਵੇਂ ਮੈਂ ਵਾਅਦਾ ਕੀਤਾ ਸੀ। ਲਓ ਜੀ ਮੇਰੇ ਆਉਣ ਵਾਲੇ ਗੀਤ #ਚੋਰ ਦੀ ਫਰਸਟ ਲੁੱਕ ’

ਹੋਰ ਵੇਖੋ:ਵੱਡੀ ਭੈਣ ਨੀਰੂ ਬਾਜਵਾ ਤੇ ਬੁਆਏ ਫ੍ਰੈਂਡ ਗੁਰਬਖ਼ਸ਼ ਸਿੰਘ ਚਾਹਲ ਨੇ ਕੁਝ ਇਸ ਤਰ੍ਹਾਂ ਕੀਤਾ ਰੁਬੀਨਾ ਬਾਜਵਾ ਨੂੰ ਬਰਥਡੇਅ ਵਿਸ਼

ਜੀ ਹਾਂ ਉਹ ਚੋਰ (Chor) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਜਿਸ ਦੀ ਪਹਿਲੀ ਝਲਕ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰ ਦਿੱਤੀ ਹੈ । ਇਸ ਗੀਤ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਬਾਲੀਵੁੱਡ ਤੇ ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਯੁਵਿਕਾ ਚੌਧਰੀ । ਯੁਵਿਕਾ ਚੌਧਰੀ ਜੋ ਇਸ ਤੋਂ ਪਹਿਲਾਂ ਵੀ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕਰ ਚੁੱਕੇ ਨੇ ।

View this post on Instagram

 

Instant compose? Real Artist ?? @gurmanas_singh @baghal_singh_ #Onset #BeatBoxing #Algoze #Folk #Mix

A post shared by NINJA (@its_ninja) on

ਚੋਰ ਗੀਤ ਦੇ ਬੋਲ ਨਿਰਮਾਣ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਤਿਆਰ ਕੀਤਾ ਨਾਮੀ ਵੀਡੀਓ ਡਾਇਰੈਕਟਰ ਜਸ਼ਨ ਨੰਨੜ ਨੇ । ਇਹ ਗੀਤ 8 ਮਾਰਚ ਨੂੰ ਦਰਸ਼ਕਾਂ ਦੇ ਸਨਮੁਖ ਹੋ ਜਾਵੇਗਾ ।

ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਮਿੱਤਰਾਂ ਦਾ ਨਾਂਅ, ਵਰਕੇ, ਕੱਲਾ ਚੰਗਾ, ਦਿਲ, ਦੇਸੀ ਦਾ ਰਿਕਾਰਡ, ਬੇਗਾਨਾ, ਗੱਭਰੂ, ਜਿੰਨੇ ਸਾਹ ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਜਗਤ ‘ਚ ਕਾਫੀ ਸਰਗਰਮ ਨੇ ਤੇ ਬਹੁਤ ਜਲਦ ‘ਜ਼ਿੰਦਗੀ ਜ਼ਿੰਦਾਬਾਦ’ ਤੇ ‘ਗੁੱਡ ਲੱਕ ਜੱਟਾ’ ਵਰਗੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network