ਨਿੰਜਾ ਦੀ ਨਵੀਂ ਫ਼ਿਲਮ ‘ਫੇਰ ਮਾਮਲਾ ਗੜਬੜ ਹੈ’ ਦਾ ਮਜ਼ੇਦਾਰ ਪੋਸਟਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 19, 2020

ਪੰਜਾਬੀ ਗਾਇਕ ਤੇ ਐਕਟਰ ਨਿੰਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ ।  inside ninja new movie poster

ਹੋਰ ਪੜ੍ਹੋ : ਸ਼ਿੰਦਾ ਆਪਣੇ ਛੋਟੇ ਭਰਾ ਗੁਰਬਾਜ਼ ‘ਤੇ ਪਿਆਰ ਲੁਟਾਉਂਦਾ ਆਇਆ ਨਜ਼ਰ

ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਫੇਰ ਮਾਮਲਾ ਗੜਬੜ ਹੈ ਦੋਸਤੋ..ਇਸ ਸਾਲ ਇੰਨਾ ਕੁਝ ਗੜਬੜ ਸੀ ਪਰ ਪਰਮ ਸ਼ਕਤੀ ਤੇ ਅਸੀਸ ਦੇ ਨਾਲ ਅਸੀਂ ਸਾਰੇ ਸੁਰੱਖਿਅਤ ਹਾਂ ਅਤੇ ਦੁਬਾਰਾ ਕੰਮ ਕਰਨ ਲਈ ਤਿਆਰ ਹਾਂ .. !!! ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਿਆਰ ਕਰੋਗੇ ਅਤੇ ਹਮੇਸ਼ਾਂ ਵਾਂਗ ਸਾਨੂੰ ਸਪੋਟ ਕਰੋਗੇ ...!ਤਿਆਰ ਹੋ ਜਾਓ ਤੇ ਆਪਣੇ ਆਪ ਨੂੰ ਮਨੋਰੰਜਨ ਕਰਨ ਦੇ ਲਈ #2021’

fer mamamla garbar hai movie poster

ਇਸ ਫ਼ਿਲਮ ‘ਚ ਨਿੰਜਾ ਦੇ ਨਾਲ ਪ੍ਰੀਤ ਕਮਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਬੀ.ਐੱਨ ਸ਼ਰਮਾ, ਉਪੇਸ਼ ਜੰਗਵਾਲ ਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਦੀ ਕਹਾਣੀ ਕੁਮਾਰ ਅਜੇ ਨੇ ਲਿਖੀ ਹੈ ਤੇ ਡਾਇਰੈਕਸ਼ਨ ਸਾਗਰ ਐੱਸ ਸ਼ਰਮਾ ਕਰਨਗੇ । ਇਹ ਫ਼ਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ।

FERMAMLAAGADBAD movie poster

You may also like