ਨਿਰਮਲ ਰਿਸ਼ੀ ਵਿਦੇਸ਼ ‘ਚ ਆਈਸ ਕਰੀਮ ਦਾ ਲੁਤਫ ਲੈਂਦੇ ਆਏ ਨਜ਼ਰ, ਗਿੱਪੀ ਗਰੇਵਾਲ ਨੇ ਪੁੱਛਿਆ ਅਦਾਕਾਰਾ ਤੋਂ ਇਹ ਸਵਾਲ
ਗਿੱਪੀ ਗਰੇਵਾਲ (Gippy Grewal) ਏਨੀਂ ਦਿਨੀਂ ਆਪਣੀ ਫ਼ਿਲਮ ‘ਹਨੀਮੂਨ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।ਇਸ ਫ਼ਿਲਮ ਦੀ ਸ਼ੂਟਿੰਗ ਵਿਦੇਸ਼ ‘ਚ ਚੱਲ ਰਹੀ ਹੈ । ਜਿੱਥੋਂ ਦੇ ਵੀਡੀਓ ਅਤੇ ਤਸਵੀਰਾਂ ਗਿੱਪੀ ਗਰੇਵਾਲ ਲਗਾਤਾਰ ਸਾਂਝੀਆਂ ਕਰ ਰਹੇ ਹਨ । ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਿੱਪੀ ਗਰੇਵਾਲ, ਨਿਰਮਲ ਰਿਸ਼ੀ (Nirmal Rishi) ਅਤੇ ਕਰਮਜੀਤ ਅਨਮੋਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਰਮਲ ਰਿਸ਼ੀ ਆਪਣੀਆਂ ਕੋ ਸਟਾਰਸ ਸੀਮਾ ਕੌਸ਼ਲ ਅਤੇ ਇੱਕ ਹੋਰ ਅਦਾਕਾਰਾ ਦੇ ਨਾਲ ਆਈਸ ਕਰੀਮ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਨਿਰਮਲ ਰਿਸ਼ੀ ਦੇ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸੇ ਦੌਰਾਨ ਗਿੱਪੀ ਗਰੇਵਾਲ ਇਨ੍ਹਾਂ ਸਭ ਦਾ ਇੱਕ ਵੀਡੀਓ ਬਨਾਉਣ ਲੱਗ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਉਂਝ ਤਾਂ ਤੁਹਾਡੇ ਗੋਡੇ ਦੁਖਦੇ ਹਨ ਅਤੇ ਹੁਣ ਆਈਸ ਕਰੀਮਾਂ ਖਾਧੀਆਂ ਜਾ ਰਹੀਆਂ ਹਨ। ਜਿਸ ‘ਤੇ ਨਿਰਮਲ ਰਿਸ਼ੀ ਕਹਿੰਦੇ ਹਨ ਕਿ ਵਿਦੇਸ਼ ਆ ਕੇ ਜੇ ਉਨ੍ਹਾਂ ਨੇ ਆਈਸ ਕਰੀਮ ਨਾ ਖਾਧੀ ਤਾਂ ਕੀ ਖਾਧਾ’। ਜਿਸ ‘ਤੇ ਸਾਰੇ ਜਣੇ ਹੱਸਣ ਲੱਗ ਪੈਂਦੇ ਹਨ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
Image Source: Instagram
ਨਿਰਮਲ ਰਿਸ਼ੀ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਅਦਾਕਾਰੀ ਨੂੰ ਸਮਰਪਿਤ ਕੀਤੀ ਹੈ ਅਤੇ ਉਮਰ ਦੇ ਇਸ ਪੜਾਅ ‘ਤੇ ਵੀ ਉਹ ਅਦਾਕਾਰੀ ਕਰ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਗਿੱਪੀ ਗਰੇਵਾਲ ਵੀ ਕਈ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਉਨ੍ਹਾਂ ਦੀ ਫ਼ਿਲਮ ‘ਮਾਂ’ ਮਈ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਹੈ ।
View this post on Instagram