ਆਰ ਨੇਤ ਦਾ ਲਿਖਿਆ ਗੀਤ ‘ਕੁੜਤਾ ਪਜਾਮਾ’ ‘ਨਿਰਵੈਰ ਪੰਨੂ’ ਲੈ ਕੇ ਆ ਰਹੇ ਨੇ ਆਪਣੀ ਆਵਾਜ਼ ‘ਚ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

Written by  Lajwinder kaur   |  July 31st 2020 04:47 PM  |  Updated: July 31st 2020 04:47 PM

ਆਰ ਨੇਤ ਦਾ ਲਿਖਿਆ ਗੀਤ ‘ਕੁੜਤਾ ਪਜਾਮਾ’ ‘ਨਿਰਵੈਰ ਪੰਨੂ’ ਲੈ ਕੇ ਆ ਰਹੇ ਨੇ ਆਪਣੀ ਆਵਾਜ਼ ‘ਚ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

ਪੰਜਾਬੀ ਗਾਇਕ ਆਰ ਨੇਤ ਆਪਣੇ ਗੀਤਾਂ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਨੇ । ਉਹ ਗਾਇਕ ਹੋਣ ਦੇ ਨਾਲ ਵਧੀਆ ਗੀਤਕਾਰ ਵੀ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ ।

ਹੋਰ ਵੇਖੋ : ਬੱਬੂ ਮਾਨ ਦਾ ਗੀਤ ‘ਦਿਲ ਤਾਂ ਪਾਗਲ’ ਗਾਉਂਦੇ ਨਜ਼ਰ ਆਏ ਪੰਜਾਬੀ ਗਾਇਕ ਸਾਰਥੀ ਕੇ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

ਆਰ ਨੇਤ ਦੇ ਲਿਖੇ ਗੀਤ ‘ਕੁੜਤਾ ਪਜਾਮਾ’ (KURTA PAJAMA) ਨੂੰ ਪੰਜਾਬੀ ਗਾਇਕ ਨਿਰਵੈਰ ਪੰਨੂ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ । ਇਸ ਗੀਤ ‘ਚ ਫੀਮੇਲ ਆਵਾਜ਼ ਸੁਣਨ ਨੂੰ ਮਿਲੇਗੀ ਅਫਸਾਨਾ ਖ਼ਾਨ ਦੀ ।

ਜੇ ਗੱਲ ਕਰੀਏ ਮਿਊਜ਼ਿਕ ਦੀ ਤਾਂ ਉਹ ਮਿਸਟਰ ਰੁਬਲ ਦਾ ਹੋਵੇਗਾ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਨਿਰਵੈਰ ਪੰਨੂ ਤੇ ਪੰਜਾਬੀ ਅਦਾਕਾਰ ਨੇਹਾ ਮਲਿਕ । ਫਰੇਮ ਸਿੰਘ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਇਆ ਹੈ ।  ਨਿਰਵੈਰ ਪੰਨੂ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network