ਬੱਬੂ ਮਾਨ ਦਾ ਗੀਤ ‘ਦਿਲ ਤਾਂ ਪਾਗਲ’ ਗਾਉਂਦੇ ਨਜ਼ਰ ਆਏ ਪੰਜਾਬੀ ਗਾਇਕ ਸਾਰਥੀ ਕੇ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

Written by  Lajwinder kaur   |  July 10th 2020 01:22 PM  |  Updated: July 10th 2020 01:28 PM

ਬੱਬੂ ਮਾਨ ਦਾ ਗੀਤ ‘ਦਿਲ ਤਾਂ ਪਾਗਲ’ ਗਾਉਂਦੇ ਨਜ਼ਰ ਆਏ ਪੰਜਾਬੀ ਗਾਇਕ ਸਾਰਥੀ ਕੇ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

ਪੰਜਾਬੀ ਗਾਇਕ ਸਾਰਥੀ ਕੇ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੇ ਨੇ । ਉਹ ਆਪਣੇ ਘਰ ‘ਚ ਰਹਿ ਕੇ ਆਪਣੇ ਪਸੰਦੀਦਾ ਗੀਤਾਂ ਨੂੰ ਗਾਉਂਦੇ ਨੇ ਤੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

View this post on Instagram

 

Daso Kive lagi video...???#babbumaan #mimicry #sarthik #reelitfeelit

A post shared by Sarthi K (@sarthi_k) on

ਹੋਰ ਵੇਖੋ: ਆਮਿਰ ਖ਼ਾਨ ਨੇ ਸ਼ੇਅਰ ਕੀਤੀ ਆਪਣੀ ਸਰਦਾਰੀ ਵਾਲੀ ਲੁੱਕ, ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ

ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਪੰਜਾਬੀ ਗਾਇਕ ਸਾਰਥੀ ਕੇ ਉਸਤਾਦ ਬੱਬੂ ਮਾਨ ਹੋਰਾਂ ਦਾ ਸੁਪਰ ਹਿੱਟ ਗੀਤ ‘ਦਿਲ ਤਾਂ ਪਾਗਲ ਹੈ’ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਬੱਬੂ ਮਾਨ ਲਈ ਆਪਣਾ ਪਿਆਰ ਜ਼ਾਹਿਰ ਕੀਤਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ।

ਸਾਰਥੀ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਛੱਲਾ, ਮੁੰਡਾ ਚੰਡੀਗੜ੍ਹ ਜਾਵੇ, ਪਟਿਆਲਾ ਟੱਚ, ਰੋਟੀਆਂ, ਜੈ ਜੈ ਕਾਰ, ਹਾਈ ਨਖ਼ਰੇ, ਕਲਾਸ ਮੇਟ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮ 'ਚ ਵੀ ਅਦਾਕਾਰੀ ਕਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network