ਨਿਸ਼ਾ ਬਾਨੋ ਨੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀ ਸ਼ਰਧਾਂਜਲੀ

written by Shaminder | June 04, 2022

ਸਿੱਧੂ ਮੂਸੇਵਾਲਾ (Sidhu Moose wala ) ਨੂੰ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ । ਸਿੱਧੂ ਦੇ ਦਿਹਾਂਤ ਤੋਂ ਬਾਅਦ ਉਸ ਦੇ ਮਾਪਿਆਂ ਦਾ ਦੁੱਖ ਕਿਸੇ ਤੋਂ ਵੀ ਬਰਦਾਸ਼ਤ ਨਹੀਂ ਹੋ ਰਿਹਾ । ਸਿੱਧੂ ਮੂਸੇਵਾਲਾ ਦੀਆਂ ਕਈ ਵੀਡੀਓਜ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਉਸ ਦੀ ਮੌਤ ਤੋਂ ਬਾਅਦ ਉਸ ਦਾ ਪਿਤਾ ਦਾ ਬੇਬਸ ਚਿਹਰਾ ਹਰ ਕਿਸੇ ਦਾ ਦਿਲ ਵਲੂੰਧਰ ਰਿਹਾ ਹੈ ।

Nisha Bano image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਦੁਖੀ ਗਾਇਕ ਵਿਸ਼ਾਲ ਡਡਲਾਨੀ ਨੇ ਸਿੱਧੂ ਦਾ ਗੀਤ ਗਾ ਕੇ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

ਜਿਸ ਨੂੰ ਕਿਸੇ ਕਲਾਕਾਰ ਨੇ ਬਹੁਤ ਹੀ ਭਾਵੁਕਤਾ ਦੇ ਨਾਲ ਇੱਕ ਤਸਵੀਰ ‘ਚ ਬਿਆਨ ਕੀਤਾ ਹੈ । ਦਰਅਸਲ ਜਿਸ ਦਿਨ ਸਿੱਧੂ ਦਾ ਅੰਤਿਮ ਸਸਕਾਰ ਕੀਤਾ ਗਿਆ ਉਸ ਦਿਨ ਜਿਸ ਟਰਾਲੀ ‘ਚ ਗਾਇਕ ਦੀ ਅੰਤਿਮ ਸਫਰ ‘ਤੇ ਲੈ ਕੇ ਜਾ ਰਹੇ ਸੀ ਤਾਂ ਪਿਤਾ ਦੀਆਂ ਰੋਂਦੀਆਂ ਅੱਖਾਂ ਨੇ ਪੱਟ ‘ਤੇ ਥਾਪੀ ਮਾਰ ਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ ਸੀ ।

sidhu Moose wala-min

ਹੋਰ ਪੜ੍ਹੋ : ਲਾਈਵ ਕੰਸਰਟ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰੋ ਪਿਆ Burna Boy, ਸਿੱਧੂ ਦੇ ਅੰਦਾਜ ‘ਚ ਪੱਟ ‘ਤੇ ਥਾਪੀ ਮਾਰ ਕੇ ਕੀਤਾ ਯਾਦ

ਇਸ ਤਸਵੀਰ ‘ਚ ਦਿਖਾਇਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਪਿਤਾ ਨੂੰ ਜੱਫੀ ਪਾ ਰਹੇ ਹਨ । ਜਿਵੇਂ ਕਿ ਪਿਤਾ ਨੂੰ ਹੌਸਲਾ ਦੇ ਰਹੇ ਹੋਣ । ਇਹ ਤਸਵੀਰ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ । ਸਿੱਧੂ ਮੂਸੇਵਾਲਾ ਭਰ ਜਵਾਨੀ ‘ਚ ਸਭ ਨੂੰ ਛੱਡ ਗਿਆ ਹੈ। ਅੱਜ ਹਰ ਅੱਖ ਨਮ ਹੈ ਅਤੇ ਹਰ ਅੱਖ ੳੇੁਸ ਲਈ ਰੋ ਰਹੀ ਹੈ ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਮਾਨਸਾ ‘ਚ ਕਈ ਥਾਈਂ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਹੋ ਰਹੀ ਹੈ ।ਕਈ ਥਾਵਾਂ ‘ਤੇ ਨੌਜਵਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਬਿਮਾਰ ਮਾਸੀ ਦਾ ਪਤਾ ਲੈਣ ਲਈ ਜਾ ਰਹੇ ਸਨ ।

You may also like