ਜੱਸ ਮਾਣਕ ਦਾ ਲਿਖਿਆ ਨਿਸ਼ਾਵਨ ਭੁੱਲਰ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ਆ ਰਿਹਾ ਹੈ ਸਭ ਨੂੰ ਪਸੰਦ,ਦੇਖੋ ਵੀਡੀਓ

Written by  Aaseen Khan   |  October 08th 2019 11:04 AM  |  Updated: October 08th 2019 11:04 AM

ਜੱਸ ਮਾਣਕ ਦਾ ਲਿਖਿਆ ਨਿਸ਼ਾਵਨ ਭੁੱਲਰ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ਆ ਰਿਹਾ ਹੈ ਸਭ ਨੂੰ ਪਸੰਦ,ਦੇਖੋ ਵੀਡੀਓ

ਗਾਇਕੀ ਤੋਂ ਅਦਾਕਾਰੀ 'ਚ ਵੀ ਚੰਗਾ ਨਾਮ ਬਨਾਉਣ ਵਾਲੇ ਕਲਾਕਾਰ ਨਿਸ਼ਾਵਨ ਭੁੱਲਰ ਦਾ ਨਵਾਂ ਗੀਤ 'ਕਤਲ' ਰਿਲੀਜ਼ ਹੋ ਚੁੱਕਿਆ ਹੈ ਜਿਹੜਾ ਕਿ ਡਿਊਟ ਗਾਣਾ ਹੈ। ਨਿਸ਼ਾਵਨ ਭੁੱਲਰ ਦੇ ਨਾਲ ਗਾਇਕਾ ਗੁਰਲੇਜ ਅਖਤਰ ਨੇ ਇਸ ਗੀਤ ਨੂੰ ਅਵਾਜ਼ ਦਿੱਤੀ ਹੈ। ਗਾਣੇ ਦੇ ਬੋਲ ਗਾਇਕ ਜੱਸ ਮਾਣਕ ਦੇ ਹਨ ਅਤੇ ਸੰਗੀਤ ਦ ਕਿੱਡ ਨੇ ਤਿਆਰ ਕੀਤਾ ਹੈ। ਉੱਥੇ ਹੀ ਨਾਮੀ ਵੀਡੀਓ ਡਾਇਰੈਕਟਰ ਸੱਤੀ ਢਿੱਲੋਂ ਨੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ।

ਗਾਣੇ 'ਚ ਪਤੀ ਪਤਨੀ 'ਚ ਹੁੰਦੀ ਪਿਆਰੀ ਜਿਹੀ ਨੋਕ ਝੋਕ ਦਿਖਾਈ ਗਈ ਹੈ। ਗਾਣਾ ਯੂ ਟਿਊਬ 'ਤੇ ਟਰੈਂਡ ਵੀ ਕਰ ਰਿਹਾ ਹੈ। ਕੁਝ ਹੀ ਘੰਟਿਆਂ 'ਚ 'ਕਤਲ' ਨਾਮ ਦੇ ਇਸ ਗੀਤ ਨੂੰ 3 ਲੱਖ ਤੋਂ ਵੀ ਵੱਧ ਦਰਸ਼ਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ। ਗੀਤ ਐਮ.ਪੀ.ਥ੍ਰੀ ਦੇ ਲੇਬਲ ਨਾਲ ਇਹ ਗੀਤ ਰਿਲੀਜ਼ ਹੋਇਆ ਹੈ।

ਹੋਰ ਵੇਖੋ : ਇੱਕ ਔਰਤ ‘ਤੇ ਹੋਏ ਤਸ਼ੱਦਦ ਅਤੇ ਉਸ ਦੇ ਡਰ ਉੱਤੇ ਹੌਂਸਲੇ ਦੀ ਜਿੱਤ ਬਿਆਨ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮੈਂ ਹਾਂ ਨਾ’

ਨਿਸ਼ਾਵਨ ਭੁੱਲਰ ਜਿਹੜੇ ਕਿ ਕੈਲੀਫੋਰਨੀਆ, ਮੁੱਛ, ਸਰਪੰਚੀ, ਰੱਬ ਕਰਕੇ ਆਦਿ ਵਰਗੇ ਕਈ ਹਿੱਟ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਨਿਸ਼ਾਵਨ ਗੈਂਗਲੈਂਡ ਇਨ ਮਦਰ ਲੈਂਡ ਨਾਮ ਦੀ ਵੈੱਬ ਸੀਰੀਜ਼ ਅਤੇ ਇਸੇ ਸਾਲ ਰਿਲੀਜ਼ ਹੋਈ ਫ਼ਿਲਮ 'ਮਿੱਟੀ ਵਿਰਾਸਤ ਬੱਬਰਾਂ ਦੀ' 'ਚ ਅਦਾਕਾਰੀ ਵੀ ਕਰ ਚੁੱਕੇ ਹਨ।ਉਹਨਾਂ ਦੇ ਗੀਤਾਂ ਦੇ ਨਾਲ ਨਾਲ ਅਦਾਕਾਰੀ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network