ਨਿਸ਼ਾਵਨ ਭੁੱਲਰ ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ, ਸਾਂਝਾ ਕੀਤਾ ਪੋਸਟਰ

Written by  Rupinder Kaler   |  September 09th 2019 11:46 AM  |  Updated: September 09th 2019 11:46 AM

ਨਿਸ਼ਾਵਨ ਭੁੱਲਰ ਹੁਣ ਇਸ ਫ਼ਿਲਮ ਵਿੱਚ ਆਉਣਗੇ ਨਜ਼ਰ, ਸਾਂਝਾ ਕੀਤਾ ਪੋਸਟਰ

ਮਿੱਟੀ ਵਿਰਾਸਤ ਬੱਬਰਾਂ ਦੀ ਫ਼ਿਲਮ ਤੋਂ ਬਾਅਦ ਹੁਣ ਨਿਸ਼ਾਵਨ ਭੁੱਲਰ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਦਾ ਪੋਸਟਰ ਨਿਸ਼ਾਵਨ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ‘ਮਸੰਦ’ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਨੂੰ ਸ਼ਰਨਜੀਤ ਬੱਸੀ ਡਾਇਰੈਕਟ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਰੱਬੀ ਕੰਦੋਲਾ ਨੇ ਲਿਖੀ ਹੈ ।

https://www.instagram.com/p/B2D8zXanEsi/

ਫ਼ਿਲਮ ਨੂੰ ਵਿਨੇ ਜਿੰਦਲ ਪ੍ਰੋਡਿਊਸ ਕਰ ਰਹੇ ਹਨ । ਫ਼ਿਲਮ ਦੇ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨਿਸ਼ਾਵਨ ਭੁੱਲਰ ਤੋਂ ਇਲਾਵਾ ਰੱਬੀ ਕੰਦੋਲਾ, ਅਮਰਿੰਦਰ ਬਲਿੰਗ, ਆਰ.ਪੀ. ਸਿੰਘ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । ਫ਼ਿਲਮ 15 ਮਈ 2020 ਵਿੱੱਚ ਰਿਲੀਜ਼ ਕੀਤੀ ਜਾਵੇਗੀ ।

https://www.instagram.com/p/B2HHPpzHeS9/

ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨਿਸ਼ਾਵਨ ਭੁੱਲਰ ਦੀ ਅਦਾਕਾਰੀ ਨੂੰ ਮਿੱਟੀ ਵਿਰਾਸਤ ਬੱਬਰਾਂ ਦੀ ਵਿੱਚ ਕਾਫੀ ਪਸੰਦ ਕੀਤਾ ਗਿਆ ਹੈ । ਭੁੱਲਰ ਹੁਣ ਇਸ ਫ਼ਿਲਮ ਵਿੱਚ ਕਿਸ ਤਰ੍ਹਾਂ ਦਾ ਰੋਲ ਨਿਭਾਉਂਦੇ ਹਨ, ਇਸ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।

https://www.instagram.com/p/B1MJF6lHC8n/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network