ਹੁਣ ਨਹੀਂ ਲੱਗਣਗੇ ਹਾਸਿਆਂ ਦੇ ਠਹਾਕੇ, ਕੀ ਬੰਦ ਹੋਣ ਜਾ ਰਿਹਾ ਹੈ ‘The Kapil Sharma Show’?

Reported by: PTC Punjabi Desk | Edited by: Lajwinder kaur  |  March 25th 2022 03:12 PM |  Updated: March 25th 2022 03:12 PM

ਹੁਣ ਨਹੀਂ ਲੱਗਣਗੇ ਹਾਸਿਆਂ ਦੇ ਠਹਾਕੇ, ਕੀ ਬੰਦ ਹੋਣ ਜਾ ਰਿਹਾ ਹੈ ‘The Kapil Sharma Show’?

ਜੇਕਰ ਤੁਸੀਂ ਵੀ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਸ਼ੰਸਕ ਹੋ ਅਤੇ ਹਰ ਸ਼ਨੀਵਾਰ-ਐਤਵਾਰ ਨੂੰ ਸਾਰਾ ਕੰਮ ਛੱਡ ਕੇ ਕਪਿਲ ਸ਼ਰਮਾ ਦੀਆਂ ਹਾਸੇਦਾਰ ਗੱਲਾਂ ਦਾ ਲੁਤਫ ਲੈਣ ਲਈ ਟੀਵੀ ਦੇ ਸਾਹਮਣੇ ਜਾ ਬੈਠਦੇ ਹੋ ਤਾਂ ਇਹ ਖਬਰ ਤੁਹਾਨੂੰ ਨਿਰਾਸ਼ ਕਰ ਸਕਦੀ ਹੈ। ਕਿਉਂਕਿ ਮੀਡੀਆ ਰਿਪੋਰਟਸ ਦੇ ਅਨੁਸਾਰ ਇਹ ਖਬਰ ਹੈ ਕਿ 'ਦ ਕਪਿਲ ਸ਼ਰਮਾ ਸ਼ੋਅ' (The Kapil Sharma Show) ਜਲਦ ਹੀ ਬੰਦ ਹੋਣ ਵਾਲਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਹਰ ਹਫਤੇ ਲੋਕਾਂ ਨੂੰ ਹਾਸੇ ਦੀ ਡੋਜ਼ ਨਹੀਂ ਮਿਲੇਗੀ। ਅਜਿਹਾ ਕਿਉਂ ਹੋਣ ਜਾ ਰਿਹਾ ਹੈ? ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

THE KAPIL SHARMA SHOW image From Google

image From instagram'ਦ ਕਸ਼ਮੀਰ ਫਾਈਲਜ਼' ਦੇ ਪ੍ਰਚਾਰ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਟਵਿੱਟਰ 'ਤੇ ਦ ਕਪਿਲ ਸ਼ਰਮਾ ਸ਼ੋਅ ਦਾ ਬਾਈਕਾਟ ਵਾਲੀ ਖਬਰ ਦੇ ਨਾਲ ਇਸ ਨੂੰ ਜੇ ਤੁਸੀਂ ਲਿੰਕ ਕਰ ਰਹੇ ਹੋ, ਤਾਂ ਤੁਸੀਂ ਗਲਤ ਸੋਚ ਰਹੇ, ਕਿਉਂਕਿ ਅਜਿਹਾ ਕੁਝ ਨਹੀਂ ਹੈ।

THE KAPIL SHARMA SHOWW

ਕਪਿਲ ਸ਼ਰਮਾ ਦੀ ਇਸ ਪੋਸਟ ਨੇ ਕੀਤਾ ਹੈ ਇਸ਼ਾਰਾ -

ਦਰਅਸਲ, ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕਰਕੇ ਆਪਣੇ ਅਮਰੀਕਾ-ਕੈਨੇਡਾ ਟੂਰ ਬਾਰੇ ਐਲਾਨ ਕੀਤਾ ਹੈ। ਪੋਸਟ ਨੂੰ ਸਾਂਝਾ ਕਰਦੇ ਹੋਏ, ਉਸਨੇ ਲਿਖਿਆ, 'ਸਾਲ 2022 ਵਿੱਚ ਆਪਣੇ ਅਮਰੀਕਾ-ਕੈਨੇਡਾ ਟੂਰ ਬਾਰੇ ਘੋਸ਼ਣਾ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜਲਦੀ ਹੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ’। ਦੱਸ ਦਈਏ ਇਹ ਕਾਮੇਡੀ ਟੂਰ 11 ਜੂਨ ਤੋਂ ਸ਼ੁਰੂ ਹੋਵੇਗਾ ਅਤੇ 3 ਜੁਲਾਈ ਤੱਕ ਜਾਰੀ ਰਹੇਗਾ’ ਉਹ ਆਪਣੇ ਇਸ ਟੂਰ ਨੂੰ ਲੈ ਕੇ ਕਾਫੀ ਉਤਸੁਕ ਹਨ।

ਕਪਿਲ ਨੇ ਅਜੇ ਕੋਈ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਹੈ-

ਹਾਲਾਂਕਿ ਕਪਿਲ ਨੇ ਸ਼ੋਅ ਦੇ ਬੰਦ ਹੋਣ ਬਾਰੇ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ੋਅ ਜਲਦ ਹੀ ਬੰਦ ਹੋਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ ਕਾਮੇਡੀਅਨ ਆਪਣੇ ਕਾਮੇਡੀ ਸ਼ੋਅ ਤੋਂ ਥੋੜਾ ਜਿਹਾ ਬ੍ਰੇਕ ਲਵੇਗਾ ਅਤੇ ਆਪਣੇ ਨਵੇਂ ਅੰਦਾਜ਼ ਦੇ ਨਾਲ ਜਲਦੀ ਹੀ ਵਾਪਸੀ ਕਰਨਗੇ। ਦੱਸ ਦਈਏ ਕਪਿਲ ਸ਼ਰਮਾ ਮੁੜ ਵੱਡੇ ਪਰਦੇ ‘ਤੇ ਵਾਪਸੀ ਕਰਨ ਲਈ ਤਿਆਰ ਹਨ। ਕਪਿਲ ਨੰਦਿਤਾ ਦਾਸ ਦੇ ਨਾਲ ਕੰਮ ਕਰਨ ਜਾ ਰਹੇ ਹਨ। ਪਿਛੇ ਜਿਹੇ ਉਹ ਆਪਣੀ ਫ਼ਿਲਮ ਦੇ ਲਈ ਉਡੀਸ਼ਾ ਗਏ ਹੋਏ ਸਨ। ਇਸ ਤੋਂ ਇਲਾਵਾ ਉਹ ਇਸੇ ਸਾਲ ਉਹ Netflix special ‘I’m Not Done Yet’ ਸ਼ੋਅ ਚ ਨਜ਼ਰ ਆਏ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

 

 

View this post on Instagram

 

A post shared by Kapil Sharma (@kapilsharma)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network