ਨੌਰਾ ਫਤੇਹੀ ਦੇ ਪ੍ਰਸ਼ੰਸਕ ਨੇ ਦਿੱਤਾ ਸਰਪਰਾਈਜ਼, ਸਰਪਰਾਈਜ਼ ਦੇਖ ਕੇ ਹੋ ਗਈ ਇਮੋਸ਼ਨਲ

written by Rupinder Kaler | April 30, 2021

ਅਦਾਕਾਰਾ ਨੌਰਾ ਫਤੇਹੀ ਦੇ ਡਾਂਸ ਦਾ ਹਰ ਕੋਈ ਦੀਵਾਨਾ ਹੈ । ਫ਼ਿਲਮਾਂ ਵਿੱਚ ਉਹਨਾਂ ਨੇ ਆਪਣੇ ਡਾਂਸ ਨਾਲ ਖੂਬ ਧੁਮ ਮਚਾਈ ਹੈ । ਇਸ ਵਜ੍ਹਾ ਕਰਕੇ ਨੌਰਾ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ।

Nora-Fatehi Pic Courtesy: twitter
ਹੋਰ ਪੜ੍ਹੋ : ਮਰਹੂਮ ਐਕਟਰ ਰਿਸ਼ੀ ਕਪੂਰ ਦੀ ਪਹਿਲੀ ਬਰਸੀ ‘ਤੇ ਪਤਨੀ ਨੀਤੂ ਸਿੰਘ ਤੇ ਬੇਟੀ ਰਿਧਿਮਾ ਕੂਪਰ ਨੇ ਯਾਦ ਕਰਦੇ ਹੋਈ ਪਾਈ ਭਾਵੁਕ ਪੋਸਟ
Official Statement: Nora Fatehi Not A Part Of Akshay Kumar’s ‘Bell Bottom’ Pic Courtesy: twitter
ਉਹਨਾਂ ਦੇ ਬੈਲੀ ਡਾਂਸ ਦੇ ਲੋਕ ਦੀਵਾਨੇ ਹਨ, ਪਰ ਇੱਕ ਪ੍ਰਸ਼ੰਸਕ ਇਸ ਤਰ੍ਹਾਂ ਦਾ ਵੀ ਹੈ ਜਿਸ ਨੇ ਉਸ ਦੀ ਤਸਵੀਰ ਦਾ ਟੈਟੂ ਆਪਣੀ ਬਾਂਹ ਤੇ ਗੁੰਦਵਾਇਆ ਹੈ । ਏਨਾਂ ਹੀ ਨਹੀਂ ਇਸ ਪ੍ਰਸ਼ੰਸਕ ਨੇ ਨੌਰਾ ਨੂੰ ਇੱਕ ਗਿਫਟ ਵੀ ਦਿੱਤਾ ਜਿਸ ਨੂੰ ਦੇਖ ਕੇ ਨੌਰਾ ਭਾਵੁਕ ਹੋ ਗਈ ।
nora-fatehi Pic Courtesy: twitter
ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਨੌਰਾ ਏਅਰਪੋਰਟ ਤੋਂ ਨਿਕਲਦੀ ਹੈ ਤੇ ਉਹਨਾਂ ਦਾ ਇੱਕ ਪ੍ਰਸ਼ੰਸਕ ਉਹਨਾਂ ਨੂੰ ਘੇਰ ਲੈਂਦਾ ਹੈ । ਉਹ ਆਪਣਾ ਟੈਟੂ ਦੇਖ ਕੇ ਹੈਰਾਨ ਹੋ ਜਾਂਦੀ ਹੈ । ਇਸ ਦੌਰਾਨ ਨੌਰਾ ਦੇ ਗਾਣੇ ਦੇ ਹਿੱਟ ਹੋਣ ਤੇ ਕੇਕ ਵੀ ਕਟਵਾਉਂਦਾ ਹੈ । ਨੌਰਾ ਇਸ ਸਭ ਨੂੰ ਦੇਖ ਕੇ ਕਾਫੀ ਇਮੋਸ਼ਨਲ ਵੀ ਹੋ ਜਾਂਦੀ ਹੈ ।
 
View this post on Instagram
 

A post shared by Viral Bhayani (@viralbhayani)

0 Comments
0

You may also like