ਸਾਰਾਗੁਰਪਾਲ ਦੀਆਂ ਦੇਖੋ ਖੂਬਸੁਰਤ ਅਦਾਵਾਂ, ਦੇਖੋ ਵਾਇਰਲ ਵੀਡਿਓ 

Written by  Rupinder Kaler   |  November 02nd 2018 11:32 AM  |  Updated: November 02nd 2018 11:32 AM

ਸਾਰਾਗੁਰਪਾਲ ਦੀਆਂ ਦੇਖੋ ਖੂਬਸੁਰਤ ਅਦਾਵਾਂ, ਦੇਖੋ ਵਾਇਰਲ ਵੀਡਿਓ 

ਸਾਰਾਗੁਰਪਾਲ ਆਪਣੀਆਂ ਖੂਬਸੁਰਤ ਅਦਾਵਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ।ਸਾਰਾਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹਨਾਂ ਦੀ ਖੂਬਸੁਰਤੀ ਦੇਖਦੇ ਹੀ ਬਣ ਰਹੀ ਹੈ । ਇਸ ਵੀਡਿਓ ਵਿੱਚ ਸਾਰਾਗੁਰਪਾਲ ਇੱਕ ਕਾਰ ਵਿੱਚ ਬੈਠੀ ਹੈ 'ਤੇ ਗੋਲਡੀ ਦੇ ਗਾਣੇ "ਨੋਟ ਮੁਕਾਬਲੇ" 'ਤੇ ਪ੍ਰਫੋਰਮ ਕਰ ਰਹੀ ਹੈ । ਗੋਲਡੀ ਦੇ ਇਸ ਗਾਣੇ ਵਿੱਚ ਸਾਰਾਗੁਰਪਾਲ ਮੁੱਖ ਮਾਡਲ ਦੇ ਤੌਰ 'ਤੇ ਆਈ ਹੈ । ਜਿਸ ਕਰਕੇ ਸਾਰਾਗੁਰਪਾਲ ਇਸ ਗਾਣੇ ਦੀ ਪ੍ਰਮੋਸ਼ਨ ਕਰਦੀ ਹੋਈ ਹੀ ਦਿਖਾਈ ਦੇ ਰਹੀ ਹੈ ।

ਹੋਰ ਵੇਖੋ :ਦੀਪਿਕਾ ਅਤੇ ਰਣਵੀਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ ,ਨੰਦੀ ਪੂਜਾ ਨਾਲ ਹੋਈ ਸ਼ੁਰੂਆਤ

Sara-Gurpal Sara-Gurpal

ਸਾਰਾਗੁਰਪਾਲ ਦੇ ਆਪਣੇ ਫਾਲੋਵਰ ਹਨ ਇਸ ਲਈ ਉਹਨਾਂ ਦੀ ਇਸ ਵੀਡਿਓ ਦੇ ਵੀਵਰਜ਼ ਦੀ ਗਿਣਤੀ ਹਾਜ਼ਾਰਾਂ ਵਿੱਚ ਪਹੁੰਚ ਗਈ ਹੈ । ਸਾਰਾ ਦੀ ਇਸ ਵੀਡਿਓ ਨੂੰ ਹਜ਼ਾਰਾਂ ਲਾਈਕ ਮਿਲ ਚੁੱਕੇ ਹਨ ਕਈ ਲੋਕ ਕਮੈਂਟ ਵੀ ਕਰ ਰਹੇ ਹਨ । ਲੋਕਾਂ ਨੂੰ ਉਹਨਾਂ ਦੀ ਇਹ ਅਦਾ ਵੀ ਖੂਬ ਭਾਅ ਰਹੀ ਹੈ ।'ਨੋਟ ਮੁਕਾਬਲਾ' ਗਾਣੇ ਦੀ ਗੱਲ ਕੀਤੀ ਜਾਵੇ ਤਾਂ ਸਪੀਡ ਰਿਕਾਰਡ ਵੱਲੋਂ ਜਾਰੀ ਕੀਤੇ ਗਏ ਇਸ ਗਾਣੇ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ । ਇਸ ਗਾਣੇ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਨੇ ਬਣਾਈ ਹੈ । ਗਾਣੇ ਇੱਕ ਭੰਗੜਾ ਟ੍ਰੈਕ ਹੈ ।

ਹੋਰ ਵੇਖੋ :ਲੁਧਿਆਣੇ ਬਣਦੇ ਧਾਗੇ ਅਤੇ ਤਾਣੇ ਚੰਡੀਗੜ੍ਹੋ ਉੱਠਦੇ ਵਰੋਲੇ ਪਿਆਰ ਦੇ’ ਵੇਖੋ ਕਿਵੇਂ

https://www.instagram.com/p/BpqnAKfl25C/

'ਨੋਟ ਮੁਕਾਬਲਾ' ਟਾਈਟਲ ਹੇਠ ਜਾਰੀ ਕੀਤੇ ਇਸ ਗਾਣੇ ਨੂੰ ਖਾਸ ਕਰਕੇ ਵਿਆਹਾਂ ਦੇ ਸ਼ੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ । ਇਸੇ ਲਈ ਗੋਲਡੀ ਇਸ ਗਾਣੇ ਵਿੱਚ ਆਪਣੀ ਸਾਲੀ ਨੂੰ ਚੈਲੇਂਜ ਕਰਦੇ ਹਨ ਕਿ ਉਹ ਉਸ ਦੇ ਸਾਂਡੂ ਨੂੰ ਕਹੇ ਕਿ ਉਹ ਮੈਦਾਨ ਵਿੱਚ ਆ ਕੇ ਨੋਟ ਵਾਰਨ ਦੇ ਮੁਕਾਬਲੇ ਵਿੱਚ ਹਿੱਸਾ ਲਵੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network