ਨੁਸਰਤ ਫ਼ਤਿਹ ਅਲੀ ਖ਼ਾਨ ਦੇ ਪਿਤਾ ਉਹਨਾਂ ਨੂੰ ਬਨਾਉਣਾ ਚਾਹੁੰਦੇ ਸਨ ਡਾਕਟਰ, ਪਰ ਇਸ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ 

Written by  Rupinder Kaler   |  August 17th 2019 05:19 PM  |  Updated: August 17th 2019 05:19 PM

ਨੁਸਰਤ ਫ਼ਤਿਹ ਅਲੀ ਖ਼ਾਨ ਦੇ ਪਿਤਾ ਉਹਨਾਂ ਨੂੰ ਬਨਾਉਣਾ ਚਾਹੁੰਦੇ ਸਨ ਡਾਕਟਰ, ਪਰ ਇਸ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ 

ਕਹਿੰਦੇ ਹਨ ਕਿ ਕੁਝ ਘਟਨਾਵਾਂ ਜ਼ਿੰਦਗੀ ਬਦਲ ਦਿੰਦੀਆਂ ਹਨ, ਕੁਝ ਅਜਿਹਾ ਹੋਇਆ ਸੀ ਸੁਰਾਂ ਦੇ ਸੁਲਤਾਨ ਨੁਸਰਤ ਫ਼ਤਿਹ ਅਲੀ ਖ਼ਾਨ ਦੇ ਨਾਲ । ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਭਾਰਤ ਦੇ ਮਸ਼ਹੂਰ ਗਾਇਕ ਮੁਨਾਵਰ ਅਲੀ ਖ਼ਾਨ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਹੋਏ ਸਨ ।ਪਾਕਿਸਤਾਨ ਵਿੱਚ ਮੁਨਾਵਰ ਅਲੀ ਖ਼ਾਨ ਦੀ ਦੋਸਤੀ ਨੁਸਰਤ ਦੇ ਪਿਤਾ ਫ਼ਤਿਹ ਅਲ਼ੀ ਖ਼ਾਨ ਨਾਲ ਸੀ ।

https://www.instagram.com/p/BtiQqeBhdHh/

ਇਸ ਯਾਤਰਾ ਦੌਰਾਨ ਉਹਨਾਂ ਨੇ ਫਤਿਹ ਅਲੀ ਖ਼ਾਨ ਨੂੰ ਕਿਹਾ ਕਿ ਉਹਨਾਂ ਕੋਲ ਕੋਈ ਚੰਗਾ ਤਬਲਾ ਵਾਦਕ ਨਹੀਂ ਹੈ । ਇਸ ਲਈ ਉਹ ਪਾਕਿਸਤਾਨ ਵਿੱਚ ਚੰਗੀ ਪ੍ਰਫਾਰਮੈਂਸ ਨਹੀਂ ਦੇ ਪਾ ਰਹੇ । ਇਸ ਤੇ ਫ਼ਤਿਹ ਅਲ਼ੀ ਖ਼ਾਨ ਨੇ ਨੁਸਰਤ ਵੱਲ ਇਸ਼ਾਰਾ ਕਰਦੇ ਹੋਏ ਮੁਨਾਵਰ ਅਲੀ ਖ਼ਾਨ ਨੂੰ ਕਿਹਾ ਕਿ ਇਹ ਚੰਗਾ ਤਬਲਾ ਵਾਦਕ ਹੈ ।

ਮੁਨਾਵਰ ਅਲੀ ਖ਼ਾਨ ਇਹ ਸੁਣਕੇ ਪਹਿਲਾਂ ਗੁੱਸੇ ਹੋਏ ਪਰ ਨੁਸਰਤ ਫਤਿਹ ਅਲੀ ਖ਼ਾਨ ਨੇ ਭੱਜ ਕੇ ਤਬਲਾ ਵਜਾਉਣਾ ਸ਼ੁਰੂ ਕੀਤਾ ਤਾਂ ਮੁਨਾਵਰ ਅਲੀ ਖ਼ਾਨ ਨੇ ਫ਼ਤਿਹ ਨੂੰ ਕਿਹਾ ਕਿ ਉਸ ਦਾ ਬੇਟਾ ਬਹੁਤ ਹੀ ਟੈਲੇਂਟਿਡ ਹੈ ।

ਇਸ ਤਰ੍ਹਾਂ ਨੁਸਰਤ ਫਤਿਹ ਅਲੀ ਖ਼ਾਨ ਨੂੰ ਪੜ੍ਹਾਈ ਤੋਂ ਛੁਟਕਾਰਾ ਮਿਲ ਗਿਆ ਤੇ ਫ਼ਤਿਹ ਅਲੀ ਖ਼ਾਨ ਨੇ ਨੁਸਰਤ ਨੂੰ ਡਾਕਟਰ ਬਨਾਉਣ ਦੀ ਬਜਾਏ ਗਾਇਕ ਬਨਾਉਣ ਦੀ ਠਾਣ ਲਈ ।ਇਸ ਘਟਨਾ ਤੋਂ ਬਾਅਦ ਫਤਿਹ ਅਲੀ ਖ਼ਾਨ ਨੇ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸੰਗੀਤ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network