ਬਜ਼ੁਰਗ ਮਾਤਾ ਨਾਲ ਉਸ ਦੀ ਨੂੰਹ ਵੱਲੋਂ ਕੀਤੀ ਕੁੱਟਮਾਰ ਦਾ ਵੀਡੀਓ ਵਾਇਰਲ, ਸੋਨਮ ਬਾਜਵਾ ਵੱਲੋਂ ਪਾਈ ਪੋਸਟ ਤੋਂ ਬਾਅਦ ਪੁਲਿਸ ਕਾਰਵਾਈ ਲਈ ਪਹੁੰਚੀ

written by Shaminder | August 24, 2020

ਬਜ਼ੁਰਗਾਂ ਨਾਲ ਦੁਰਵਿਹਾਰ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ।ਹੁਣ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ।ਉਹ ਹੈ ਸੋਨੀਪਤ ਤੋਂ ਜਿੱਥੇ ਇੱਕ ਬਜ਼ੁਰਗ ਨਾਲ ਉਸ ਦੀ ਹੀ ਨੂੰਹ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ਪਾ ਕੇ ਇਸ ਮਾਤਾ ਨਾਲ ਹੋਈ ਜ਼ਿਆਦਤੀ ਬਾਰੇ ਪ੍ਰਸ਼ੰਸਕਾਂ ਤੋਂ ਪੁੱਛਿਆ ਸੀ ।

https://www.instagram.com/p/CEORAYdHGsU/

ਜਿਸ ਤੋਂ ਬਾਅਦ ਹਜ਼ਾਰਾਂ ਹੀ ਮੈਸੇਜ ਅਦਾਕਾਰਾ ਨੂੰ ਆਏ । ਜਿਸ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਇਹ ਬਜ਼ੁਰਗ ਔਰਤ ਸੋਨੀਪਤ ਦੀ ਹੈ ਅਤੇ ਕੁੱਟਮਾਰ ਕਰਨ ਵਾਲੀ ਔਰਤ ਉਸ ਦੀ ਨੂੰਹ ਹੈ ।

https://www.instagram.com/p/CEEb8cuhmx-/

ਜਿਸ ਤੋਂ ਬਾਅਦ ਸੋਨਮ ਬਾਜਵਾ ਨੇ ਇਸ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਨੂੰ ਕੀਤੀ ਅਤੇ ਹੁਣ ਇਸ ਬਜ਼ੁਰਗ ਮਾਤਾ ਦੀ ਮਦਦ ਲਈ ਹਰਿਆਣਾ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਕੁੱਟਮਾਰ ਕਰਨ ਵਾਲੀ ਉਸ ਦੀ ਨੂੰਹ ਦੇ ਖਿਲਾਫ ਕਾਰਵਾਈ ਵੀ ਕੀਤੀ ।

You may also like