ਅਦਾਕਾਰ ਓਮਪੁਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

written by Shaminder | October 18, 2022 11:23am

ਅਦਾਕਾਰ ਓਮਪੁਰੀ (OmPuri) ਦਾ ਅੱਜ ਜਨਮ ਦਿਨ (Birth Anniversary) ਹੈ । ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਓਮਪੁਰੀ ਦਾ ਸਬੰਧ ਇੱਕ ਮਿਡਲ ਕਲਾਸ ਪਰਿਵਾਰ ‘ਚ ਹੋਇਆ ਸੀ । ਘਰ ਚਲਾਉਣ ਦੇ ਲਈ ਉਨ੍ਹਾਂ ਨੂੰ ਛੋਟੀ ਉਮਰ ‘ਚ ਹੀ ਚਾਹ ਵੇਚਣ ਅਤੇ ਭਾਂਡੇ ਸਾਫ ਕਰਨ ਦਾ ਕੰਮ ਕਰਨਾ ਪਿਆ ਸੀ । ਉਹ ਮਹਿਜ਼ ਛੇ ਸਾਲ ਦੇ ਸਨ ਜਦੋਂ ਉਨ੍ਹਾਂ ਨੂੰ ਬੇਘਰ ਹੋਣਾ ਪਿਆ ਸੀ । ਓਮਪੁਰੀ ਦਾ ਪੂਰਾ ਨਾਮ ਓਮ ਰਾਜੇਸ਼ ਪੁਰੀ ਸੀ ।

Ompuri Image Source : Google

ਹੋਰ ਪੜ੍ਹੋ : ਹਰਮਨ ਮਾਨ ਨੇ ਲੰਡਨ ਟਰਿਪ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਪੰਜਾਬੀ ਪਰਿਵਾਰ ‘ਚ ਪੈਦਾ ਹੋਏ ਓਮਪੁਰੀ ਦਾ ਸਬੰਧ ਪੰਜਾਬੀ ਪਰਿਵਾਰ ਦੇ ਨਾਲ ਰਿਹਾ ਹੈ । ਪੰਜਾਬ ਦੇ ਪਟਿਆਲਾ ਅਤੇ ਅੰਬਾਲਾ ਸ਼ਹਿਰ ਦੇ ਨਾਲ ਉਨ੍ਹਾਂ ਦਾ ਗੂੜ੍ਹਾ ਸਬੰਧ ਰਿਹਾ ਹੈ । ਓਮਪੁਰੀ ਦੇ ਪਿਤਾ ਰੇਲਵੇ ‘ਚ ਨੌਕਰੀ ਕਰਦੇ ਸਨ । ਪਰ ਓਮਪੁਰੀ ਨੂੰ ਕਾਫੀ ਤੰਗਹਾਲੀ ਦਾ ਸਾਹਮਣਾ ਕਰਨਾ ਪਿਆ ਸੀ ।

Om puri , Image Source : google

ਹੋਰ ਪੜ੍ਹੋ : ਹਰਭਜਨ ਮਾਨ ਨੇ ਸਾਂਝਾ ਕੀਤਾ ਸਕੂਲੀ ਬੱਚੀਆਂ ਦਾ ਵੀਡੀਓ, ਕਿਹਾ ਮੇਰੀਆਂ ਜੜ੍ਹਾਂ, ਮੇਰਾ ਬਚਪਨ

ਉਹ ਕੁਝ ਸਮਾਂ ਆਪਣੇ ਨਾਨਕੇ ਪਰਿਵਾਰ ਕੋਲ ਅੰਬਾਲਾ ‘ਚ ਵੀ ਰਹੇ ਸਨ । ਜਿੱਥੇ ਉਨ੍ਹਾਂ ਨੇ ਘਰ ਦੇ ਗੁਜ਼ਾਰੇ ਲਈ ਇੱਕ ਢਾਬੇ ‘ਤੇ ਕੰਮ ਵੀ ਕੀਤਾ ਸੀ । ਪਰ ਕੁਝ ਦਿਨਾਂ ਬਾਅਦ ਢਾਬਾ ਮਾਲਕ ਨੇ ਚੋਰੀ ਦਾ ਇਲਜ਼ਾਮ ਲਗਾ ਕੇ ਢਾਬੇ ਤੋਂ ਹਟਾ ਦਿੱਤਾ ਸੀ । ਅਦਾਕਾਰ ਜਿਸ ਘਰ ‘ਚ ਰਹਿੰਦਾ ਸੀ ਉਸ ਤੋਂ ਥੋੜੀ ਹੀ ਦੂਰੀ ‘ਤੇ ਇੱਕ ਰੇਲਵੇ ਯਾਰਡ ਹੁੰਦਾ ਸੀ ।

Om-Puri ,,- Image Source : google

ਓਮ ਜਦੋਂ ਵੀ ਪਰੇਸ਼ਾਨ ਹੁੰਦੇ ਤਾਂ ਉੱਥੇ ਹੀ ਜਾ ਕੇ ਸੌਂ ਜਾਂਦੇ ਸਨ । ਉਨ੍ਹਾਂ ਨੂੰ ਟਰੇਨ ਦੇ ਨਾਲ ਬਹੁਤ ਲਗਾਅ ਸੀ ਅਤੇ ਉਹ ਅਕਸਰ ਸੋਚਿਆ ਕਰਦੁੇ ਸਨ ਕਿ ਉਹ ਵੱਡੇ ਹੋ ਟਰੇਨ ਡਰਾਈਵਰ ਬਣਨਗੇ ਅਤੇ ਨਾਟਕਾਂ ‘ਚ ਭਾਗ ਲੈਣਗੇ ।ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਵੀ ਹੋਇਆ। ਉਨ੍ਹਾਂ ਨੇ ‘ਅਰਧ ਸੱਤਿਆ’, ‘ਆਕ੍ਰੋਸ਼’, ‘ਮਾਚਿਸ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ।

 

You may also like