ਜੱਸੀ ਗਿੱਲ ਨੇ ਆਪਣੇ ਬਰਥਡੇਅ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਨਵੇਂ ਗੀਤ ਦਾ ਤੋਹਫਾ

written by Lajwinder kaur | November 26, 2021

ਜਸਦੀਪ ਸਿੰਘ ਗਿੱਲ ਯਾਨੀ ਕਿ ਜੱਸੀ ਗਿੱਲ Jassie Gill Happy Birthday ਜੋ ਕਿ ਅੱਜ ਆਪਣੇ ਬਰਥਡੇਅ ਸੈਲੀਬ੍ਰੇਟ ਕਰ ਰਹੇ ਨੇ। ਉਨ੍ਹਾਂ ਦੇ ਚਾਹੁਣ ਵਾਲੇ ਅਤੇ ਕਲਾਕਾਰ ਪੋਸਟ ਪਾ ਕੇ ਜੱਸੀ ਗਿੱਲ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਅਜਿਹੇ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਧੰਨਵਾਦ ਕਰਦੇ ਹੋਏ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ।

Jassie Gill-Roohjass

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਪ੍ਰੀ-ਵੈਡਿੰਗ ਸੌਂਗ ਦੀ ਨਿੱਕੀ ਜਿਹੀ ਝਲਕ ਆਈ ਸਾਹਮਣੇ, ਬਹੁਤ ਜਲਦ ਸ਼ੂਟ ਹੋਵੇਗਾ ਅਫਸਾਨਾ ਅਤੇ ਸਾਜ਼ ਦਾ ਪ੍ਰੀ-ਵੈਡਿੰਗ ਵੀਡੀਓ

ਜੀ ਹਾਂ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਗੀਤ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤੁਹਾਡਾ ਸਭ ਦਾ ਦਿਲੋਂ ਧੰਨਵਾਦ ਏਨੀਂ ਪਿਆਰੀਆਂ ਬਰਥਡੇਅ ਸ਼ੁਭਕਾਮਨਾਵਾਂ ਦੇਣ ਲਈ …..ਇਸ ਦਿਨ ਆ ਲਵੋ ਮੇਰੇ ਅਗਲੀ ਵੀਡੀਓ ਸੌਂਗ ਦਾ ਫਰਸਟ ਲੁੱਕ ਮੇਰੀ ਮਿਊਜ਼ਿਕ ਐਲਬਮ #alllrounder ‘ਚੋਂ... ਇਹ ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ #JindeyMeriye ਰਿਲੀਜ਼ 6 ਦਸੰਬਰ ਨੂੰ’ ।

ਹੋਰ ਪੜ੍ਹੋ : ਕੀ ਗੀਤਕਾਰ ਜਾਨੀ ਦਾ ਹੋਇਆ ਵਿਆਹ? ਇਸ ਤਸਵੀਰ ‘ਤੇ ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ- ‘ਭਾਬੀ-ਭਾਬੀ’

inside image of jassie gill new song poster jindey meriye

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਪੈਸ਼ਲ ਧੰਨਵਾਦ MICKEY SINGH ਵੀਰੇ ਦਾ ਇਹ ਗਾਣੇ ਨੂੰ ਆਪਣੀ ਆਵਾਜ਼ ਦੇ ਨਾਲ ਸੋਹਣਾ ਬਨਾਉਣ ਦੇ ਲਈ’। ਜੇ ਗੱਲ ਕਰੀਏ ‘ਜਿੰਦੇ ਮੇਰੀਏ’ ਪੋਸਟਰ ਦੀ ਤਾਂ ਉਸ ਉੱਤੇ ਜੱਸੀ ਗਿੱਲ ਆਪਣੇ ਮਾਡਲ ਸਮਰੀਨ ਕੌਰ ਦੇ ਨਾਲ ਨਜ਼ਰ ਆ ਰਹੇ ਨੇ। ਗੀਤ ਦਾ ਪੋਸਟਰ ਹੀ ਬਹੁਤ ਰੋਮਾਂਟਿਕ ਹੈ। ਇਸ ਗੀਤ ਨੂੰ ਸੰਨੀ ਵੀਕ ਵੱਲੋਂ ਮਿਊਜ਼ਿਕ ਧੁਨਾਂ ਦੇ ਨਾਲ ਸਜਾਇਆ ਗਿਆ ਹੈ। ਪ੍ਰਸ਼ੰਸਕ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਚੁੱਕੇ ਹਨ। ਹਾਲ ਹੀ ‘ਚ ਉਹ ਨਵੀਂ ਮਿਊਜ਼ਿਕ ਐਲਬਮ ਆਲ ਰਾਉਂਡਰ (Alll rounder) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਐਲਬਮ ‘ਚੋਂ ਇੱਕ-ਇੱਕ ਕਰਕੇ ਗੀਤ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।

 

You may also like