ਗੁਰੂ ਪੂਰਨਿਮਾ ‘ਤੇ ਅਮਰ ਨੂਰੀ ਨੇ ਆਪਣੇ ਸੰਗੀਤਕ ਗੁਰੂ ਸਮਰਾਟ ਚਰਨਜੀਤ ਆਹੂਜਾ ਦੇ ਘਰ ਪਹੁੰਚ ਕੇ ਲਿਆ ਆਸ਼ੀਰਵਾਦ
ਬੀਤੇ ਦਿਨ ਗੁਰੂ ਪੂਰਨਿਮਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਈ ਗਈ । ਇਸ ਮੌਕੇ ਹਰ ਕਿਸੇ ਨੇ ਆਪੋ ਆਪਣੇ ਗੁਰੂ ਨੂੰ ਯਾਦ ਕੀਤਾ । ਗਾਇਕਾ ਅਤੇ ਅਦਾਕਾਰਾ ਅਮਰ ਨੂਰੀ (Amar noori) ਨੇ ਵੀ ਗੁਰੂ ਪੂਰਨਿਮਾ ਦੇ ਮੌਕੇ ‘ਤੇ ਆਪਣੇ ਗੁਰੂ ਸੰਗੀਤ ਸਮਰਾਟ ਚਰਨਜੀਤ ਆਹੁਜਾ (Charanjit Ahuja) ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਆਰਤੀ ਉਤਾਰੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ।
image from instagram
ਹੋਰ ਪੜ੍ਹੋ : ਮਰਹੂਮ ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦਾ ਗੀਤ ‘ਭਾਬੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਇਨ੍ਹਾਂ ਤਸਵੀਰਾਂ ਨੂੰ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਗਾਇਕਾ ਨੇ ਇੱਕ ਵੀਡੀਓ ਵੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਅਮਰ ਨੂਰੀ ਚਰਨਜੀਤ ਆਹੁਜਾ ਜੀ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ ।
image From instagram
ਹੋਰ ਪੜ੍ਹੋ : ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਆਵਾਜ਼ ‘ਚ ਨਵਾਂ ਗੀਤ ‘ਗੁਲਾਬ ਸਿਓਂ ਆ ਗਿਆ ਕੈਨੇਡਾ’ ਰਿਲੀਜ਼
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਗੁਰੂ ਪੂਰਨਿਮਾ ਦੇ ਮੌਕੇ ‘ਤੇ ਪੰਜਾਬੀ ਹਸਤੀਆਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਆਪੋ ਆਪਣੇ ਗੁਰੂ ਨੂੰ ਯਾਦ ਕੀਤਾ । ਦੱਸ ਦਈਏ ਜ਼ਿੰਦਗੀ ਦੇ ਹਰ ਮੋੜ ‘ਤੇ ਗੁਰੂ ਦੀ ਲੋੜ ਹੁੰਦੀ ਹੈ । ਇਨਸਾਨ ਨੂੰ ਬਚਪਨ ਤੋਂ ਲੈ ਕੇ ਜਵਾਨੀ ਤੱਕ ਹਰ ਸਮੇਂ ਗੁਰੂ ਦੀ ਲੋੜ ਪੈਂਦੀ ਹੈ ।
ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਪਹਿਲੀ ਗੁਰੁ ਉਸ ਦੀ ਮਾਂ ਹੁੰਦੀ ਹੈ । ਸਕੂਲ ‘ਚ ਜਾਂਦਾ ਹੈ ਤਾਂ ਉਸ ਦੇ ਗੁਰੂ ਅਧਿਆਪਕ ਹੁੰਦਾ ਹੈ । ਕਾਲਜਾਂ ਅਤੇ ਡਿਗਰੀ ਲੈਣ ਲਈ ਵੱਡੇ ਵਿੱਦਿਅਕ ਅਦਾਰਿਆਂ ‘ਚ ਜਾਂਦਾ ਹੈ ਜਾਂ ਫਿਰ ਤਜ਼ਰਬਾ ਲੈਂਦਾ ਹੈ ਤਾਂ ਉੱਥੇ ਵੀ ਉਸ ਨੂੰ ਗੁਰੂ ਦੀ ਲੋੜ ਪੈਂਦੀ ਹੈ ।
View this post on Instagram