
Dilip Kumar's 100th birth anniversary: ਬਾਲੀਵੁੱਡ ‘ਚ ਟ੍ਰੈਜਡੀ ਕਿੰਗ ਵਜੋਂ ਮਸ਼ਹੂਰ ਦਿਲੀਪ ਕੁਮਾਰ ਬੇਸ਼ੱਕ ਇਸ ਦੁਨੀਆ 'ਚ ਨਹੀਂ ਰਹੇ, ਪਰ ਆਪਣੀਆਂ ਫ਼ਿਲਮਾਂ ਕਾਰਨ ਅੱਜ ਵੀ ਉਨ੍ਹਾਂ ਦਾ ਨਾਂ ਫ਼ਿਲਮੀ ਦੁਨੀਆ 'ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਂਦਾ ਹੈ। 11 ਦਸੰਬਰ 1922 ਉਹ ਦਿਨ ਸੀ ਜਦੋਂ ਯੂਸਫ ਖਾਨ ਯਾਨੀ ਦਿਲੀਪ ਕੁਮਾਰ ਦਾ ਜਨਮ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੋਇਆ ਸੀ। ਅਜਿਹੇ 'ਚ ਅੱਜ ਮਰਹੂਮ ਅਦਾਕਾਰ ਦਿਲੀਪ ਕੁਮਾਰ ਦਾ 100ਵਾਂ ਜਨਮਦਿਨ ਹੈ। ਸੋਸ਼ਲ ਮੀਡੀਆ ਉੱਤੇ ਕਲਾਕਾਰ ਅਤੇ ਫੈਨਜ਼ ਪੋਸਟ ਪਾ ਕੇ ਦਿਲੀਪ ਕੁਮਾਰ ਨੂੰ ਯਾਦ ਕਰ ਰਹੇ ਹਨ।
ਹੋਰ ਪੜ੍ਹੋ : ਦਿਲੀਪ ਕੁਮਾਰ ਦੀ 100ਵੀਂ ਬਰਥ ਐਨੀਵਰਸਰੀ 'ਤੇ ਭਾਵੁਕ ਹੋਈ ਸਾਇਰਾ ਬਾਨੋ, ਪੋਸਟਰ ਨੂੰ ਛੂਹਿਆ ਤਾਂ ਅੱਖਾਂ 'ਚ ਆਏ ਹੰਝੂ

ਦਿਲੀਪ ਕੁਮਾਰ ਦੀ ਬਲਾਕਬਸਟਰ ਫ਼ਿਲਮ ਦੇਵਦਾਸ ਦੇ ਰੀਮੇਕ ਨੂੰ ਹਿੱਟ ਬਣਾ ਕੇ ਸ਼ਾਹਰੁਖ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਟ੍ਰੈਜੇਡੀ ਕਿੰਗ ਜਿੰਨਾ ਹੀ ਦਮਦਾਰ ਐਕਟਰ ਹੈ। ਇੱਕ ਮੀਡੀਆ ਰਿਪੋਰਟਸ ਮੁਤਾਬਿਕ ਸ਼ਾਹਰੁਖ ਖ਼ਾਨ ਦੇ ਪਿਤਾ ਤਾਜ ਮੁਹੰਮਦ ਖ਼ਾਨ ਅਤੇ ਦਿਲੀਪ ਕੁਮਾਰ ਦਾ ਜਨਮ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੋਇਆ ਸੀ। 2013 'ਚ ਫਿਲਮਫੇਅਰ ਐਵਾਰਡਸ ਦੌਰਾਨ ਸ਼ਾਹਰੁਖ ਖ਼ਾਨ ਨੇ ਕਿਹਾ ਸੀ ਕਿ 'ਦਿਲੀਪ ਸਾਬ੍ਹ ਅਤੇ ਮੇਰਾ ਰਿਸ਼ਤਾ ਬਹੁਤ ਹੀ ਖ਼ਾਸ ਰਿਹਾ ਹੈ, ਦਿਲੀਪ ਸਾਬ੍ਹ ਅਤੇ ਸਾਇਰਾ ਜੀ ਨੇ ਹਮੇਸ਼ਾ ਮੈਨੂੰ ਆਪਣਾ ਬੇਟਾ ਮੰਨਿਆ ਹੈ'।

ਇੱਕ ਇੰਟਰਵਿਊ ਵਿੱਚ ਦਿਲੀਪ ਕੁਮਾਰ ਦੀ ਪਤਨੀ ਅਤੇ ਅਦਾਕਾਰਾ ਸਾਇਰਾ ਬਾਨੋ ਨੇ ਇੱਕ ਦਿਲਚਸਪ ਕਿੱਸਾ ਦੱਸਿਆ। ਦਰਅਸਲ ਸਾਇਰਾ ਨੇ ਕਿਹਾ- 'ਸਾਡੀ ਕੋਈ ਔਲਾਦ ਨਹੀਂ ਸੀ। ਪਰ ਜਦੋਂ ਵੀ ਅਸੀਂ ਸ਼ਾਹਰੁਖ ਖ਼ਾਨ ਨੂੰ ਮਿਲਦੇ ਸੀ ਤਾਂ ਸਾਨੂੰ ਲੱਗਦਾ ਸੀ ਕਿ ਜੇਕਰ ਸਾਡਾ ਕੋਈ ਬੇਟਾ ਹੁੰਦਾ ਤਾਂ ਉਹ ਸ਼ਾਹਰੁਖ ਵਰਗਾ ਹੀ ਦਿਸਦਾ। ਸ਼ਾਹਰੁਖ ਅਤੇ ਦਿਲੀਪ ਸਾਬ੍ਹ ਦੇ ਵਾਲ ਇੱਕੋ ਜਿਹੇ ਸਨ। ਅਜਿਹੇ 'ਚ ਜਦੋਂ ਵੀ ਮੈਂ ਸ਼ਾਹਰੁਖ ਨੂੰ ਮਿਲਦੀ ਸੀ, ਮੈਂ ਉਨ੍ਹਾਂ ਦੇ ਵਾਲਾਂ ਵਿੱਚ ਹੱਥ ਫੇਰਦੀ ਸੀ’।
ਇਸ ਦੇ ਨਾਲ ਹੀ ਸ਼ਾਹਰੁਖ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ‘ਮੇਰੀ ਮਾਂ (ਲਤੀਫ਼ ਫਾਤਿਮਾ) ਮੰਨਦੀ ਸੀ ਕਿ ਮੈਂ ਦਿਲੀਪ ਸਾਬ੍ਹ ਵਰਗਾ ਦਿਖਦਾ ਹਾਂ’।

Looking back at some candid moments #AmitabhBachchan and #ShahRukhKhan shared with the legendary #DilipKumar during Filmfare’s iconic cover shoot. @SrBachchan @iamsrk pic.twitter.com/aKf2lWZBzu
— Filmfare (@filmfare) July 7, 2021