
Dilip Kumar's 100th Birth Anniversary : ਆਪਣੀ ਦਮਦਾਰ ਅਦਾਕਾਰੀ ਦੇ ਦਮ 'ਤੇ ਹਿੰਦੀ ਸਿਨੇਮਾ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਮਰਹੂਮ ਅਦਾਕਾਰ ਦਿਲੀਪ ਕੁਮਾਰ ਦਾ ਅੱਜ 100ਵਾਂ ਜਨਮਦਿਨ ਹੈ। ਸਾਇਰਾ ਬਾਨੋ ਮਰਹੂਮ ਸੁਪਰਸਟਾਰ ਅਭਿਨੇਤਾ ਦਿਲੀਪ ਕੁਮਾਰ ਦੇ 100ਵੇਂ ਜਨਮਦਿਨ ਦੇ ਜਸ਼ਨ ਮਨਾਉਣ ਲਈ ਆਯੋਜਿਤ ਦੋ ਰੋਜ਼ਾ ਫਿਲਮ ਫੈਸਟੀਵਲ ਵਿੱਚ ਨਜ਼ਰ ਆਈ। ਫਿਲਮ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਸ ਸਮਾਗਮ ਦਾ ਸਿਰਲੇਖ ‘ਦਲੀਪ ਕੁਮਾਰ ਹੀਰੋ ਆਫ ਹੀਰੋਜ਼’ ਸੀ। ਸਕਰੀਨਿੰਗ ਦੌਰਾਨ ਦਿਲੀਪ ਕੁਮਾਰ ਦਾ ਪੋਸਟਰ ਦੇਖਦੇ ਹੋਏ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਦੀਆਂ ਅੱਖਾਂ 'ਚ ਹੰਝੂ ਆ ਗਏ।

ਹੋਰ ਪੜ੍ਹੋ : ਰਵੀਨਾ ਟੰਡਨ ਦਾ ਇਹ ਮਜ਼ੇਦਾਰ ਵੀਡੀਓ ਦੇਖਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ, ਟੁੱਟੀ-ਫੁੱਟੀ ਅੰਗਰੇਜ਼ੀ ਬੋਲਦੀ ਨਜ਼ਰ ਆਈ ਅਦਾਕਾਰਾ

ਇਸ ਵਾਇਰਲ ਹੋ ਰਹੀ ਵੀਡੀਓ ਵਿੱਚ ਸਾਇਰਾ ਬਾਨੋ ਨੂੰ ਦਿਲੀਪ ਕੁਮਾਰ ਦੇ ਪੋਸਟਰ ਨੂੰ ਛੂਹਦੇ ਹੋਏ, ਮਹਿਸੂਸ ਕਰਦੇ ਹੋਏ ਅਤੇ ਫਿਰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸਾਇਰਾ ਬਾਨੋ ਇਸ ਖਾਸ ਮੌਕੇ 'ਤੇ ਫਰੀਦਾ ਜਲਾਲ ਅਤੇ ਹੋਰ ਮਸ਼ਹੂਰ ਹਸਤੀਆਂ ਨਾਲ ਨਜ਼ਰ ਆਈਆਂ ਹਨ।

ਦਿਲੀਪ ਕੁਮਾਰ ਦੇ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਬਾਰੇ ਗੱਲ ਕਰਦੇ ਹੋਏ, ਇੱਕ ਉਪਭੋਗਤਾ ਨੇ ਟਿੱਪਣੀ ਭਾਗ ਵਿੱਚ ਲਿਖਿਆ, 'ਸ਼ਾਇਦ ਹੀ ਕਿਸੇ ਨੂੰ ਇੰਨਾ ਪਿਆਰ ਕੀਤਾ ਹੈ'। ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਉਨ੍ਹਾਂ ਦਾ ਪਿਆਰ ਸਾਡੇ ਲਈ ਇੱਕ ਮਿਸਾਲ ਹੈ।' ਦੱਸ ਦੇਈਏ ਕਿ ਸਾਇਰਾ ਬਾਨੋ ਦਿਲੀਪ ਕੁਮਾਰ ਦੀ ਦੂਜੀ ਪਤਨੀ ਸੀ। ਦਿਲੀਪ ਦਾ ਪਹਿਲਾ ਵਿਆਹ 1981 ਵਿੱਚ ਆਸਮਾਨ ਰਹਿਮਾਨ ਨਾਲ ਹੋਇਆ ਸੀ।
ਇਸ ਤੋਂ ਬਾਅਦ ਦਿਲੀਪ ਕੁਮਾਰ ਨੇ ਸਾਲ 1966 'ਚ ਸਾਇਰਾ ਬਾਨੋ ਨਾਲ ਵਿਆਹ ਕੀਤਾ ਅਤੇ ਇਹ ਰਿਸ਼ਤਾ ਸੁਪਰਸਟਾਰ ਦੇ ਜੀਵਨ ਦੇ ਅੰਤ ਤੱਕ ਬਣਿਆ ਰਿਹਾ। ਦਿਲੀਪ ਕੁਮਾਰ ਜੋ ਕਿ ਸਾਲ 2021 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਪਰ ਜਦੋਂ ਤੱਕ ਦਿਲੀਪ ਕੁਮਾਰ ਇਸ ਦੁਨੀਆ 'ਚ ਰਹੇ, ਸਾਇਰਾ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹੀ ਨਜ਼ਰ ਆਈ। ਸਾਇਰਾ ਕਈ ਵਾਰ ਦਿਲੀਪ ਕੁਮਾਰ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram