
Raveena Tandon's funny video: ਬਾਲੀਵੁੱਡ ਜਗਤ ਦੀ ਖ਼ੂਬਸੂਰਤ ਅਤੇ ਨਾਮੀ ਅਦਾਕਾਰਾ ਰਵੀਨਾ ਟੰਡਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਫੈਨਜ਼ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਸ਼ੇਅਰ ਕਰਦੀ ਹੀ ਰਹਿੰਦੀ ਹੈ। 90 ਦੇ ਦਹਾਕੇ ਤੋਂ ਹੁਣ ਤੱਕ ਰਵੀਨਾ ਟੰਡਨ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਰਵੀਨਾ ਟੰਡਨ ਨੇ ਹਾਲ ਹੀ 'ਚ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਨਾਮੀ ਐਕਟਰ ਮਾਨਵ ਵਿੱਜ ਦੇ ਨਾਲ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਹਿੱਲ ਸਟੇਸ਼ਨ ਤੋਂ ਕੈਟਰੀਨਾ ਅਤੇ ਵਿੱਕੀ ਦੀਆਂ ਨਵੀਆਂ ਤਸਵੀਆਂ ਆਈਆਂ ਸਾਹਮਣੇ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਆਏ ਨਜ਼ਰ

ਅਦਾਕਾਰਾ ਰਵੀਨਾ ਟੰਡਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ 'KGF-2’ ਦੀ ਫੇਮ ਅਦਾਕਾਰਾ ਰਵੀਨਾ ਅਤੇ ਮਾਨਵ ਵਿੱਜ ਦਾ ਮਜ਼ੇਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਫਨੀ ਵੀਡੀਓ 'ਚ ਰਵੀਨਾ ਮਾਨਵ ਨੂੰ ਮਜ਼ਾਕੀਆ ਅੰਦਾਜ਼ 'ਚ ਅੰਗਰੇਜ਼ੀ 'ਚ ਗੱਲ ਕਰਨ ਲਈ ਕਹਿੰਦੀ ਹੈ।

ਜਿਸ ਤੋਂ ਬਾਅਦ ਮਾਨਵ ਉਸ ਨੂੰ ਅੰਗਰੇਜ਼ੀ 'ਚ ਸਵਾਲ ਪੁੱਛਦੇ ਹਨ ਕਿ ਤੁਸੀਂ ਕਿੱਥੇ ਰਹਿੰਦੇ ਹੋ। ਇਸ 'ਤੇ ਰਵੀਨਾ ਨੇ ਆਪਣੀ ਟੁੱਟੀ ਹੋਈ ਅੰਗਰੇਜ਼ੀ 'ਚ ਗਲਤ ਜਵਾਬ ਦਿੰਦੇ ਹੋਏ ਕਹਿੰਦੀ ਹੈ ਮੈਂ ਠੀਕ ਹਾਂ। ਇਹ ਵੀਡੀਓ ਦੇਖ ਕੇ ਫੈਨਜ਼ ਵੀ ਹੱਸ-ਹੱਸ ਦੁਹਰੇ ਹੋ ਰਹੇ ਹਨ। ਰਵੀਨਾ ਟੰਡਨ ਦੀ ਇਹ ਫਨੀ ਰੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਰਵੀਨਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਅਤੇ ਕਮੈਂਟ ਕਰ ਰਹੇ ਹਨ।

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਰਵੀਨਾ ਟੰਡਨ ਜੋ ਕਿ ਇਸ ਸਾਲ ਦੀ ਸਭ ਤੋਂ ਵੱਡੀ ਸੁਪਰਹਿੱਟ ਫ਼ਿਲਮ 'ਕੇਜੀਐਫ ਚੈਪਟਰ 2' ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਹੋਰ ਫ਼ਿਲਮਾਂ ਹਨ।
View this post on Instagram