ਪਿਆਜ਼ ਖਾਣੇ ਦਾ ਸਵਾਦ ਹੀ ਨਹੀਂ ਵਧਾੳੇੁਂਦਾ, ਬਲਕਿ ਤੁਹਾਡੀ ਸਕਿਨ ਦੀ ਵੀ ਕਰਦਾ ਹੈ ਦੇਖਭਾਲ

written by Rupinder Kaler | October 20, 2021

ਸਕਿਨ ਦੀ ਦੇਖਭਾਲ ਵਿੱਚ ਪਿਆਜ਼ ( Onions Benefits) ਦੀ ਵਰਤੋਂ ਬਾਰੇ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਪਿਆਜ਼ ਵਿੱਚ ਇੱਕ ਵਿਸ਼ੇਸ਼ ਐਨਜ਼ਾਈਮ ਹੁੰਦਾ ਹੈ ਜੋ ਸਕਿਨ ਨੂੰ ਲਚਕੀਲਾ ਤੇ ਨਰਮ ਬਣਾਉਂਦਾ ਹੈ । ਆਓ ਜਾਣਦੇ ਹਾਂ ਕਿ ਸਕਿਨ ਦੀ ਦੇਖਭਾਲ ਵਿੱਚ ਪਿਆਜ਼ ( Onions Benefits) ਦੀ ਵਰਤੋਂ ਕਰਨ ਦੇ ਕੀ ਲਾਭ ਹਨ । ਪਿਆਜ਼ ਦੀ ਮਦਦ ਨਾਲ ਤੁਹਾਡੇ ਕਾਲੇ ਬੁੱਲ੍ਹ ਗੁਲਾਬੀ ਹੋ ਸਕਦੇ ਹਨ। ਇਸ ਤੋਂ ਇਲਾਵਾ, ਉਹ ਨਰਮ ਅਤੇ ਚਮਕਦਾਰ ਵੀ ਹੋ ਸਕਦੇ ਹਨ। ਇਸ ਲਈ, ਪਿਆਜ਼ ( Onions Benefits) ਦੇ ਰਸ ਵਿੱਚ ਵਿਟਾਮਿਨ ਈ ਦਾ ਤੇਲ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਬੁੱਲ੍ਹਾਂ ਉੱਤੇ ਲਗਾਓ। ਤੁਸੀਂ ਇਹ ਹਰ ਰੋਜ਼ ਕਰਦੇ ਰਹੋ। ਇੱਕ ਮਹੀਨੇ ਬਾਅਦ ਤੁਹਾਡੇ ਬੁੱਲ੍ਹ ਗੁਲਾਬੀ ਹੋ ਜਾਣਗੇ।

onions

ਹੋਰ ਪੜ੍ਹੋ :

ਗੈਰੀ ਸੰਧੂ ਮਾਪਿਆਂ ਨੂੰ ਲੈ ਕੇ ਹੋਏ ਭਾਵੁਕ, ਕਿਹਾ ਬੇਬੇ ਬਾਪੂ ਦੇ ਜਾਣ ਤੋਂ ਬਾਅਦ ਘਟ ਗਿਆ ਹੈ ਸੈਲਫ ਕੌਨਫੀਡੈਂਸ

onions

ਸਭ ਤੋਂ ਪਹਿਲਾਂ ਪਿਆਜ਼ ( Onions Benefits) ਨੂੰ ਪੀਸ ਕੇ ਪੇਸਟ ਬਣਾ ਲਓ। ਹੁਣ ਪਿਆਜ਼ ਦੇ ਪੇਸਟ ਵਿੱਚ 3 ਚੱਮਚ ਦਹੀਂ ਮਿਲਾਓ ਤੇ ਇਸ ਨੂੰ ਮਾਸਕ ਦੇ ਰੂਪ ਵਿੱਚ ਚਿਹਰੇ ਉੱਤੇ ਲਗਾਓ। 15 ਮਿੰਟ ਬਾਅਦ ਇਸ ਨੂੰ ਧੋ ਲਓ। ਹਫਤੇ ਵਿੱਚ ਇੱਕ ਦਿਨ ਇੰਝ ਕਰਨ ਨਾਲ ਤੁਹਾਨੂੰ ਅਸਰ ਦਿਖੇਗਾ। ਜੇਕਰ ਤੁਸੀਂ ਫਿੰਸੀਆਂ ਤੇ ਮੁਹਾਸੇ ਤੋਂ ਪਰੇਸ਼ਾਨ ਹੋ ਤਾਂ ਚਿਹਰੇ 'ਤੇ ਪਿਆਜ਼ ਦਾ ਪੈਕ ਲਗਾ ਕੇ ਮੁਹਾਸੇ ਘੱਟ ਕਰੋ।

ਇਸ ਨੂੰ ਬਣਾਉਣ ਲਈ, 1 ਚਮਚ ਨਿੰਬੂ ਦਾ ਰਸ, 1 ਚਮਚ ਸ਼ਹਿਦ ਅਤੇ ਇੱਕ ਪਿਆਜ਼ ਦੀ ਲੋੜ ਹੁੰਦੀ ਹੈ। ਜੇ ਤੁਸੀਂ ਖੁਸ਼ਕੀ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਫੇਸ ਮਾਸਕ ਬਣਾ ਕੇ ਪਿਆਜ਼ ਦੀ ਵਰਤੋਂ ਕਰ ਸਕਦੇ ਹੋ। ਇਹ ਚਿਹਰੇ 'ਤੇ ਕੁਦਰਤੀ ਚਮਕ ਲਿਆਉਂਦਾ ਹੈ ਤੇ ਚਿਹਰੇ 'ਤੇ ਚਮਕ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਦਾਗ ਵੀ ਹਟਾਏ ਜਾ ਸਕਦੇ ਹਨ। ਇਸ ਦੀ ਵਰਤੋਂ ਲਈ, ਤੁਹਾਨੂੰ 3 ਚੱਮਚ ਦਹੀਂ ਅਤੇ ਇੱਕ ਛੋਟਾ ਪਿਆਜ਼ ਚਾਹੀਦਾ ਹੈ।

You may also like