Oscar Nomination 2023: ਆਸਕਰ 2023 ਨਾਮਜ਼ਦਗੀ ਅੱਜ, ਇਨ੍ਹਾਂ 4 ਇੰਡੀਅਨ ਫ਼ਿਲਮਾਂ ‘ਤੇ ਟਿਕੀਆਂ ਨਜ਼ਰਾਂ, ਜਾਣੋ ਕਦੋਂ ਅਤੇ ਕਿੱਥੇ ਸਟ੍ਰੀਮਿੰਗ ਦੇਖ ਸਕਦੇ ਹੋ

written by Lajwinder kaur | January 24, 2023 03:14pm

Oscars 2023 Nominations: ਹਰ ਕੋਈ ਆਸਕਰ 2023 ਦਾ ਇੰਤਜ਼ਾਰ ਕਰ ਰਿਹਾ ਹੈ। ਆਸਕਰ ਨੇ ਮੰਗਲਵਾਰ ਨੂੰ ਆਪਣੀ ਨਾਮਜ਼ਦਗੀ ਸੂਚੀ ਜਾਰੀ ਕੀਤੀ ਹੈ। ਇਸ 'ਚ ਭਾਰਤ ਦੀਆਂ ਕੁਝ ਬਿਹਤਰੀਨ ਫ਼ਿਲਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਆਸਕਰ ਲਈ 301 ਫੀਚਰ ਫ਼ਿਲਮਾਂ ਦੀ ਸੂਚੀ ਜਾਰੀ ਕੀਤੀ ਹੈ।

ਭਾਰਤੀ ਫ਼ਿਲਮਾਂ ਨੂੰ ਵੀ ਅਵਾਰਡ ਸ਼ੋਅਜ਼ ਵਿੱਚ ਸ਼ਾਰਟਲਿਸਟ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਨਾਮਜ਼ਦਗੀਆਂ ਦੇ ਇਵੈਂਟ ਨੂੰ ਲਾਈਵ ਸਟ੍ਰੀਮ ਦਾ ਅਨੰਦ ਕਿਵੇਂ ਲੈ ਸਕਦੇ ਹੋ ਅਤੇ ਇਸ ਵਾਰ ਕਿਹੜੀਆਂ ਭਾਰਤੀ ਫ਼ਿਲਮਾਂ ਨੂੰ ਨਾਮਜ਼ਦ ਹੋਈਆਂ ਨੇ। ਆਓ ਜਾਣਦੇ ਹਾਂ.....

ਹੋਰ ਪੜ੍ਹੋ : ਸੂਰਮਾ-2’: ਜੈਜ਼ੀ ਬੀ ਤੇ ਤਰਸੇਮ ਜੱਸੜ ਦੀ ਜੋੜੀ ਪਾ ਰਹੀ ਹੈ ਧੱਕ, ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ ‘ਪੁਰਾਣਾ ਜੈਜ਼ੀ BACK’

oscar awards

ਵਿਦੇਸ਼ੀ ਦਰਸ਼ਕ ABC.com ਅਤੇ Hulu TV 'ਤੇ ਇਸ ਸ਼ੋਅ ਨੂੰ ਲਾਈਵ ਦੇਖ ਸਕਦੇ ਹਨ। ਅਹਿਮਦ ਅਤੇ ਵਿਲੀਅਮਜ਼ ਅਕੈਡਮੀ ਦੇ ਸੈਮੂਅਲ ਗੋਲਡਵਿਨ ਥੀਏਟਰ ਤੋਂ ਆਸਕਰ ਨਾਮਜ਼ਦਗੀਆਂ ਦਾ ਲਾਈਵ ਐਲਾਨ ਕਰਨਗੇ। ਜਿਸ ਨੂੰ ਭਾਰਤੀ ਲੋਕ ਫੇਸਬੁੱਕ, ਟਵਿੱਟਰ ਅਤੇ ਯੂਟਿਊਬ 'ਤੇ ਲਾਈਵ ਦੇਖ ਸਕਣਗੇ।

ਇਹ ਚਾਰ ਇੰਡੀਅਨ ਫ਼ਿਲਮਾਂ ਹੋਈਆਂ ਸ਼ਾਰਟਲਿਸਟ

rrr at oscar

ਇਸ ਵਾਰ ਭਾਰਤ ਦੀਆਂ ਕਈ ਫ਼ਿਲਮਾਂ ਨੂੰ ਆਸਕਰ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ 'ਚ ਐੱਸ.ਐੱਸ. ਰਾਜਾਮੌਲੀ ਦੀ 'ਆਰ.ਆਰ.ਆਰ', ਗੁਜਰਾਤੀ ਫ਼ਿਲਮ 'ਛੇਲੋ ਸ਼ੋਅ', 'ਆਲ ਦ ਬ੍ਰਿਥਸ' ਅਤੇ 'ਦਿ ਐਲੀਫੈਂਟ ਵਿਸਪਰਸ' ਸ਼ਾਮਲ ਹਨ। ਅਹਿਮਦ ਅਤੇ ਵਿਲੀਅਮਜ਼ ਅਕੈਡਮੀ ਦੇ ਸੈਮੂਅਲ ਗੋਲਡਵਿਨ ਥੀਏਟਰ ਤੋਂ ਆਸਕਰ ਨਾਮਜ਼ਦਗੀਆਂ ਦਾ ਲਾਈਵ ਐਲਾਨ ਕਰਨਗੇ। ਭਾਰਤੀ ਦਰਸ਼ਕ ਇਸ ਨੂੰ ਫੇਸਬੁੱਕ, ਟਵਿੱਟਰ ਅਤੇ ਯੂਟਿਊਬ 'ਤੇ ਦੇਖ ਸਕਦੇ ਹਨ। ਜਿਸ ਕਰਕੇ ਹਰ ਇੱਕ ਇੰਡੀਅਨ ਦੀ ਨਜ਼ਰ ਇਨ੍ਹਾਂ ਚਾਰ ਫ਼ਿਲਮਾਂ ਉੱਤੇ ਟਿਕੀਆਂ ਹੋਈਆਂ ਹਨ।

'Chhello Show' child actor Rahul Koli dies ahead of film's release Rahul Koli (Image Source: Twitter)

ਆਸਕਰ ਨਾਮਜ਼ਦਗੀ ਸੂਚੀ ਦਾ ਸਿੱਧਾ ਪ੍ਰਸਾਰਣ 24 ਜਨਵਰੀ ਯਾਨੀ ਅੱਜ ਕੈਲੀਫੋਰਨੀਆ ਦੇ ਬੇਵਰਲੀ ਹਿਲਸ ਥੀਏਟਰ ਤੋਂ ਸਵੇਰੇ 8 ਵਜੇ ਕੀਤਾ ਜਾਵੇਗਾ, ਜੋ ਕਿ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਹੋਵੇਗਾ।

inside image of the elephant whisperes

ਭਾਰਤ ਤੋਂ ਭੇਜੀਆਂ ਗਈਆਂ ਫਿਲਮਾਂ 'ਚੋਂ ਹੁਣ ਤੱਕ ਸਿਰਫ ਤਿੰਨ ਫ਼ਿਲਮਾਂ ਹੀ ਫਾਈਨਲ ਲਿਸਟ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀਆਂ ਹਨ। ਜਿਸ ਵਿੱਚ 'ਮਦਰ ਇੰਡੀਆ', 'ਸਲਾਮ ਬੰਬੇ' ਅਤੇ 'ਲਗਾਨ' ਸ਼ਾਮਲ ਹਨ।

 

ਆਸਕਰ ਅਵਾਰਡ ਇੱਕ ਸਰਵੋਤਮ ਅਵਾਰਡ ਹੈ, ਜੋ ਫਿਲਮ ਇੰਡਸਟਰੀ ਦੀਆਂ ਬਾਕਮਾਲ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਂਦਾ ਹੈ। ਇਸ ਵਾਰ 95ਵਾਂ ਅਕੈਡਮੀ ਐਵਾਰਡਸ ਹੋਣ ਜਾ ਰਿਹਾ ਹੈ।

 

You may also like