‘ਸੂਰਮਾ-2’: ਜੈਜ਼ੀ ਬੀ ਤੇ ਤਰਸੇਮ ਜੱਸੜ ਦੀ ਜੋੜੀ ਪਾ ਰਹੀ ਹੈ ਧੱਕ, ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ ‘ਪੁਰਾਣਾ ਜੈਜ਼ੀ BACK’

written by Lajwinder kaur | January 23, 2023 02:20pm

'Soorma 2' song: ਪੰਜਾਬੀ ਗਾਇਕ ਜੈਜ਼ੀ ਬੀ ਦਾ ‘ਸੂਰਮਾ’ ਗੀਤ ਜੋ ਕਿ ਅੱਜ ਵੀ ਲੋਕਾਂ ਦੇ ਜ਼ਹਿਨ ਵਿੱਚ ਤਾਜ਼ਾ ਹੈ। ‘ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ’ ਇਹ ਬੋਲ ਅੱਜ ਵੀ ਦਰਸ਼ਕਾਂ ਦੇ ਜੁਬਾਨਾਂ ਉੱਤੇ ਚੜ੍ਹੇ ਹੋਏ ਹਨ। ਇਹ ਗੀਤ ਨੂੰ ਆਏ ਨੂੰ ਭਾਵੇਂ ਕਈ ਸਾਲ ਹੋ ਗਏ ਨੇ ਪਰ ਇਹ ਅੱਜ ਵੀ ਡੀ.ਜੇ. ਉੱਤੇ ਖੂਬ ਵੱਜਦਾ ਹੈ। ਹੁਣ ਜੈਜ਼ੀ ਬੀ ਆਪਣੀ ਮਿਊਜ਼ਿਕ ਐਲਬਮ ‘BORN READY’ ਵਿੱਚੋਂ ‘ਸੂਰਮਾ-2’ ਲੈ ਕੇ ਆਏ ਹਨ।

jazzy b

ਹੋਰ ਪੜ੍ਹੋ : ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਬੱਝੇ ਵਿਆਹ ਦੇ ਬੰਧਨ ‘ਚ; ਅਦਾਕਾਰਾ ਰਾਜ ਧਾਲੀਵਾਲ ਨੇ ਵੀਡੀਓ ਸ਼ੇਅਰ ਕਰਕੇ ਨਵੀਂ ਵਿਆਹੀ ਜੋੜੀ ਨੂੰ ਦਿੱਤੀ ਵਧਾਈ

Soorma 2 ‘ਚ ਕੀ-ਕੀ ਹੈ ਖ਼ਾਸ

INSIDE IMAGE OF SOORMA 2

ਸੂਰਮਾ 2 ਗੀਤ ਵਿੱਚ ਵੀ ਦਰਸ਼ਕਾਂ ਨੂੰ ਪਹਿਲੇ ਸੂਰਮਾ ਦੇ ਬੋਲ ਵੀ ਸੁਣਨ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਜੈਜ਼ੀ ਬੀ ਤੇ ਤਰਸੇਮ ਜੱਸੜ ਦੀ ਜੋੜੀ ਗੀਤ ਦੇ ਮਿਊਜ਼ਿਕ ਵੀਡੀਓ ਵਿੱਚ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ ਇਸ ਗੀਤ ਵਿੱਚ ਜੈਜ਼ੀ ਬੀ ਦੇ ਨਾਲ ਤਰਸੇਮ ਜੱਸੜ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਗੀਤ ਨੂੰ ਮਿਊਜ਼ਿਕ ਦਿੱਤਾ ਹੈ ਅਮਨ ਹੇਅਰ ਤੇ ਡਾ. ਜਿਊਸ ਨੇ। ਗਾਣੇ ਦੇ ਬੋਲ ਗੀਤਕਾਰ ਜੰਡੂ ਲਿੱਤਰਾਂਵਾਲਾ ਨੇ ਲਿਖੇ ਹਨ। ਟਰੂ ਰੂਟਸ ਪ੍ਰੋਡਕਸ਼ਨ ਵੱਲੋਂ ਮਿਊਜ਼ਿਕ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਜੈਜ਼ੀ ਬੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

singer jazzy b

ਇੱਕ ਯੂਜ਼ਰ ਨੇ ਲਿਖਿਆ ਹੈ- ‘ਇਸ ਤੋਂ ਉੱਥੇ ਕੁਝ ਨਹੀਂ ਹੋ ਸਕਦਾ ਛਾ ਗਿਆ ਜੱਟ ਜੈਜ਼ੀ ਬੀ born ready 🔥❤️ ਕਿਸੇ ਤੋਂ ਵੀ ਪੁੱਛ ਲਵੀ ਤੂੰ ਸੂਰਮਾ ਦੇ ਨਾਂਅ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ‘ਕਿੰਗ ਤਾਂ ਕਿੰਗ ਹੀ ਹੁੰਦਾ’। ਇਸ ਤਰ੍ਹਾਂ ਪ੍ਰਸ਼ੰਸਕ ਜੈਜ਼ੀ ਬੀ ਦੇ ਗੀਤ ਦੀ ਖੂਬ ਤਾਰੀਫ ਕਰ ਰਹੇ ਹਨ।

ਦੱਸ ਦਈਏ ਜੈਜ਼ੀ ਬੀ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਹਾਲ ਹੀ ‘ਚ ਇੰਡਸਟਰੀ ਵਿੱਚ 29 ਸਾਲ ਪੂਰੇ ਕੀਤੇ ਹਨ। ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ  ਸਨੋਅਮੈਨ ਵਿੱਚ ਉਹ ਨੀਰੂ ਬਾਜਵਾ ਦੇ ਨਾਲ ਨਜ਼ਰ ਆਏ ਸਨ।

You may also like