ਅਰਿਜੀਤ ਸਿੰਘ ਦੀ ਅਵਾਜ਼ 'ਚ ਰਿਲੀਜ਼ ਹੋਏ ਜਾਨੀ ਦੇ ਗੀਤ 'ਪਛਤਾਓਗੇ' ਦਾ ਸੁਣੋ ਹਰਿਆਣਵੀ ਵਰਜ਼ਨ,ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  August 26th 2019 03:58 PM |  Updated: August 26th 2019 03:58 PM

ਅਰਿਜੀਤ ਸਿੰਘ ਦੀ ਅਵਾਜ਼ 'ਚ ਰਿਲੀਜ਼ ਹੋਏ ਜਾਨੀ ਦੇ ਗੀਤ 'ਪਛਤਾਓਗੇ' ਦਾ ਸੁਣੋ ਹਰਿਆਣਵੀ ਵਰਜ਼ਨ,ਦੇਖੋ ਵੀਡੀਓ

ਜਾਨੀ ਵੇ ਐਲਬਮ ਜਿਹੜੀ ਗੀਤਕਾਰ ਅਤੇ ਗਾਇਕ ਜਾਨੀ ਦੀ ਪਹਿਲੀ ਐਲਬਮ ਹੋਣ ਵਾਲੀ ਹੈ। ਇਸ ਦਾ ਪਹਿਲਾ ਗੀਤ 'ਪਛਤਾਓਗੇ' ਪਿਛਲੇ ਦਿਨੀਂ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੀ ਅਵਾਜ਼ 'ਚ ਰਿਲੀਜ਼ ਹੋਇਆ ਅਤੇ ਪੂਰੇ ਦੇਸ਼ 'ਚ ਟਰੈਂਡ ਕਰ ਰਿਹਾ ਹੈ। ਹੁਣ ਇਸ ਗੀਤ ਦਾ ਹਰਿਆਣਵੀ ਵਰਜ਼ਨ ਵੀ ਸਾਹਮਣੇ ਆਇਆ ਹੈ ਜਿਸ ਨੂੰ ਜਾਨੀ ਨੇ ਖੁਦ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਪਛਤਾਓਗੇ ਦੇ ਇਸ ਹਰਿਆਣਵੀ ਵਰਜ਼ਨ ਨੂੰ ਹਰਿਆਣਵੀ ਗਾਇਕ ਵਿਜੇ ਮਲਿਕ ਨੇ ਗਾਇਆ ਹੈ। ਉਹਨਾਂ ਵੱਲੋਂ ਗਾਏ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਪਛਤਾਓਗੇ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਅਤੇ ਬੋਲ ਜਾਨੀ ਨੇ ਲਿਖੇ ਹਨ। ਬੀ ਪਰਾਕ ਨੇ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਅਰਵਿੰਦਰ ਖਹਿਰਾ ਵੱਲੋਂ ਵੀਡੀਓ ਫ਼ਿਲਮਾਇਆ ਗਿਆ ਹੈ। ਗੀਤ 'ਚ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਅਤੇ ਨੋਰਾ ਫਤੇਹੀ ਨੇ ਮੁੱਖ ਭੂਮਿਕਾ ਨਿਭਾਈ ਹੈ।

ਗੀਤ ਨੂੰ ਯੂ ਟਿਊਬ 'ਤੇ 3 ਦਿਨ 'ਚ 28 ਮਿਲੀਅਨ ਵਿਊਜ਼ ਹਾਸਿਲ ਹੋ ਚੁੱਕੇ ਹਨ ਤੇ ਗੀਤ ਟਰੈਂਡਿੰਗ ਲਿਸਟ 'ਚ ਨੰਬਰ ਇੱਕ 'ਤੇ ਟਰੈਂਡ ਕਰ ਰਿਹਾ ਹੈ। ਗੀਤ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ।

ਹੋਰ ਵੇਖੋ : ਪਾਣੀ 'ਚ ਪੂਰਾ ਡੁੱਬ ਗਿਆ ਸੀ ਟਰੈਕਟਰ ਪਰ ਡਰਾਈਵਰ ਦੀ ਬਹਾਦਰੀ ਦੇਖ ਕਰੋਗੇ ਤਾਰੀਫ, ਰੇਸ਼ਮ ਅਨਮੋਲ ਨੇ ਸਾਂਝੀ ਕੀਤੀ ਵੀਡੀਓ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network