ਪਦਮਿਨੀ ਕੋਹਲਾਪੁਰੀ ਨੇ ਸ਼ੇਅਰ ਕੀਤਾ ਆਪਣੇ ਮਸ਼ਹੂਰ ਗੀਤ ਯੇ ਗਲੀਆਂ ਯੇ ਚੌਬਾਰਾ ਦਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Pushp Raj | May 18, 2022

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਪਦਮਿਨੀ ਕੋਹਲਾਪੁਰੀ ਭਾਵੇਂ ਫਿਲਮ ਜਗਤ ਤੋਂ ਦੂਰ ਹੈ, ਪਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹੈ। ਹੁਣ ਅਦਾਕਾਰਾ ਪਦਮਿਨੀ ਕੋਹਲਾਪੁਰੀ ਨੇ ਆਪਣੇ ਮਸ਼ਹੂਰ ਗੀਤ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਪਦਮਿਨੀ ਕੋਲਹਾਪੂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਅਦਾਕਾਰਾ ਪਦਮਿਨੀ ਕੋਹਲਾਪੁਰੀ ਲੰਮੇਂ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹੈ, ਪਰ ਸੋਸ਼ਲ ਮੀਡੀਆ ਰਾਹੀਂ ਅਕਸਰ ਆਪਣੇ ਫੈਨਜ਼ ਨਾਲ ਰੁਬਰੂ ਹੁੰਦੀ ਰਹਿੰਦੀ ਹੈ। ਪਦਮਿਨੀ ਅਕਸਰ ਹੀ ਫੈਨਜ਼ ਨਾਲ ਆਪਣੀਆਂ ਤਸਵੀਰਾਂ, ਵੀਡੀਓਜ਼ ਤੇ ਨਿੱਜੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦੀ ਰਹਿੰਦੀ ਹੈ।

ਹਾਲ ਹੀ ਵਿੱਚ ਅਦਾਕਾਰਾ ਪਦਮਿਨੀ ਕੋਹਲਾਪੁਰੀ ਨੇ ਆਪਣੀ ਮਸ਼ਹੂਰ ਬਾਲੀਵੁੱਡ ਫਿਲਮ 'ਪ੍ਰੇਮ ਰੋਗ' ਦਾ ਗੀਤ ਯੇ ਗਲੀਆਂ ਯੇ ਚੌਬਾਰਾ ਦਾ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਯੂਐਸ ਕੈਨੇਡਾ ਵਿੱਚ ਹੋਏ ਇੱਕ ਲਾਈਵ ਕੰਸਰਟ ਦੇ ਦੌਰਾਨ ਦੀ ਹੈ।

Image Source: Instagram

ਪਦਮਿਨੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, " ਤੁਹਾਡਾ ਧੰਨਵਾਦ #atlanta ਸਾਰਿਆਂ ਦੇ ਪਿਆਰ ਲਈ 💕 ਐਪਿਕ ਸ਼ੋਅ #laxmikantpyarelal concert US CANADA 2022 #retro @prriahaiderproductions #zeenataman #ratiagnihotri #kavitakrishnamurthy #sudeshbhosle #sadhnasargam #amitkumar #priyankamitra #mohammadsalamat #siddharth "

ਪਦਮਿਨੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਨ ਲਈ ਧੰਨਵਾਦ ਕਿਹਾ ਹੈ। ਇਸ ਵੀਡੀਓ ਵਿੱਚ ਤੁਸੀਂ ਲਾਈਵ ਕੰਸਰਟ ਦੌਰਾਨ ਯੇ ਗਲੀਆਂ ਯੇ ਚੌਬਾਰਾ ਗੀਤ ਸੁਣ ਸਕਦੇ ਹੋ। ਇਸ ਦੇ ਨਾਲ ਹੀ ਜਿਥੇ ਇੱਕ ਗਾਇਕਾ ਇਸ ਗੀਤ ਨੂੰ ਗਾ ਰਹੀ ਹੈ, ਉਥੇ ਹੀ ਇੱਕ ਕੁੜੀ ਸਟੇਜ 'ਤੇ ਇਸ ਗੀਤ ਉੱਤੇ ਡਾਂਸ ਪਰਫਾਰਮੈਂਸ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਪਦਮਿਨੀ ਵੱਲੋਂ ਇਸ ਕੰਸਰਟ ਦੀ ਇਹ ਵੀਡੀਓ ਸ਼ੇਅਰ ਕੀਤੇ ਜਾਣ 'ਤੇ ਉਨ੍ਹਾਂ ਦੇ ਫੈਨਜ਼ ਬਹੁਤ ਜ਼ਿਆਦਾ ਖੁਸ਼ ਹਨ। ਫੈਨਜ਼ ਲਗਾਤਾਰ ਪਦਮਿਨੀ ਕੋਹਲਾਪੁਰੀ ਦੀ ਇਸ ਪੋਸਟ ਉੱਤੇ ਵੱਖ-ਵੱਖ ਕੁਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ। ਕਈ ਫੈਨਜ਼ ਨੇ ਪਦਮਿਨੀ ਲਈ ਫੁੱਲ, ਹਾਰਟ ਸ਼ੇਪ ਤੇ ਹਾਰਟ ਵਿਦ ਸਮਾਈਲ ਵਾਲੇ ਈਮੋਜੀ ਸ਼ੇਅਰ ਕੀਤੇ ਹਨ।

ਦੱਸ ਦਈਏ ਕਿ ਬੀਤੇ ਸਾਲ ਪਦਮਿਨੀ ਦੇ ਜਨਮਦਿਨ ਦੇ ਮੌਕੇ 'ਤੇ ਸਾਰੇਗਾਮਾ ਅਤੇ ਧਮਾਕਾ ਰਿਕਾਰਡਸ ਨੇ ਆਪਣੀ ਫਿਲਮ 'ਪ੍ਰੇਮ ਰੋਗ' ਦੇ ਮਸ਼ਹੂਰ ਗੀਤ 'ਯੇ ਗਲੀਆਂ ਯੇ ਚੌਬਾਰਾ' ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ। ਗੀਤ ਦੇ ਨਵੇਂ ਸੰਸਕਰਣ ਵਿੱਚ ਅਦਾਕਾਰਾ ਨੇ ਆਪਣੀ ਆਵਾਜ਼ ਵੀ ਦਿੱਤੀ ਹੈ। ਲੁਭਾਉਣ ਵਾਲੇ ਮੋਸ਼ਨ ਪੋਸਟਰ ਵਿੱਚ ਪਦਮਿਨੀ ਨੂੰ ਇੱਕ ਜਵਾਨ ਕੁੜੀ ਨਾਲ ਦਿਖਾਇਆ ਗਿਆ ਹੈ।

Image Source: Instagram

ਹੋਰ ਪੜ੍ਹੋ : IIFA 2022: ਆਈਫਾ ਅਵਾਰਡ ਦੀਆਂ ਤਰੀਕਾਂ 'ਚ ਮੁੜ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗਾ ਸਮਾਗਮ

ਪੋਸਟਰ 'ਚ ਉਹ ਨਵੀਂ ਵਿਆਹੀ ਦੁਲਹਨ ਦਾ ਹੱਥ ਫੜੀ ਦਿਖਾਈ ਦੇ ਰਹੀ ਹੈ। ਮੋਸ਼ਨ ਪੋਸਟਰ ਨੇ ਅਸਲ ਵਿੱਚ ਦਰਸ਼ਕਾਂ ਨੂੰ ਮੋਹ ਲਿਆ ਹੈ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਗੀਤ ਮਾਂ-ਧੀ ਦੇ ਰਿਸ਼ਤੇ ਦੇ ਆਲੇ-ਦੁਆਲੇ ਘੁੰਮਦਾ ਹੈ।

 

View this post on Instagram

 

A post shared by padminikolhapure (@padminikolhapure)

You may also like