ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਨਵੇਂ ਗੀਤ ‘Palazzo 2’ ਦਾ ਟੀਜ਼ਰ ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਬਿਖੇਰ ਰਹੀ ਹੈ ਅਦਾਕਾਰੀ ਦਾ ਜਲਵਾ, ਦੇਖੋ ਟੀਜ਼ਰ

Written by  Lajwinder kaur   |  March 22nd 2021 01:33 PM  |  Updated: March 22nd 2021 01:33 PM

ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਨਵੇਂ ਗੀਤ ‘Palazzo 2’ ਦਾ ਟੀਜ਼ਰ ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਬਿਖੇਰ ਰਹੀ ਹੈ ਅਦਾਕਾਰੀ ਦਾ ਜਲਵਾ, ਦੇਖੋ ਟੀਜ਼ਰ

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦਾ ਆਉਣ ਵਾਲਾ ਨਵਾਂ ਗੀਤ ‘ਪਲਾਜ਼ੋ 2’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ‘Palazzo 2’ ਦੇ ਟੀਜ਼ਰ ‘ਚ ਕੁਲਵਿੰਦਰ ਬਿੱਲ, ਸ਼ਿਵਜੋਤ ਤੇ ਹਿਮਾਂਸ਼ੀ ਖੁਰਾਣਾ ਦੀ ਤਿਕੜੀ ਦੇਖਣ ਨੂੰ ਮਿਲ ਰਹੀ ਹੈ। 19 ਸਾਕਿੰਡ ਦੀ ਛੋਟੀ ਜਿਹੀ ਝਲਕ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਜਿਸ ਕਰਕੇ ਦਰਸ਼ਕ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ।

kulwinder billa image Image Source – youtube

ਹੋਰ ਪੜ੍ਹੋ : ਬੇਟੀ ਵਾਮਿਕਾ ਦੇ ਨਾਲ ਨਜ਼ਰ ਆਈ ਮੰਮੀ ਅਨੁਸ਼ਕਾ ਸ਼ਰਮਾ ਤੇ ਪਾਪਾ ਵਿਰਾਟ ਕੋਹਲੀ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਤਸਵੀਰਾਂ

shivjot image Image Source – youtube

ਇਹ ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ। ਗਾਣੇ ਚ Aman Hayer ਤੇ Himanshi Khurana ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਇਸ ਗੀਤ ਦੇ ਬੋਲ ਵੀ ਖੁਦ ਸ਼ਿਵਜੋਤ ਨੇ ਹੀ ਲਿਖੇ ਨੇ ਤੇ ਮਿਊਜ਼ਿਕ Aman Hayer ਨੇ ਦਿੱਤਾ ਹੈ। ਰੌਬੀ ਸਿੰਘ ਵੱਲੋਂ ਇਸ ਮਿਊਜ਼ਿਕ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਹ ਪੂਰਾ ਗੀਤ 24 ਮਾਰਚ ਨੂੰ ਰਿਲੀਜ਼ ਹੋ ਜਾਵੇਗਾ।

inside image of plaazo 2 Image Source – youtube

ਦੱਸ ਦਈਏ ਸਾਲ 2017 ‘ਚ ਪਲਾਜ਼ੋ ਗੀਤ ਆਇਆ ਸੀ ਤੇ ਖੂਬ ਧੂਮ ਮਚਾਈ ਸੀ । ਹੁਣ ਦੇਖਣਾ ਇਹ ਹੋਵੇਗਾ ਪਲਾਜ਼ੋ 2 ਦਰਸ਼ਕਾਂ ਦੀ ਉਮੀਦਾਂ ਉੱਤੇ ਕਿੰਨਾ ਖਰਾ ਉਤਰਦਾ ਹੈ। ਇਸ ਗੱਲ ਦਾ ਖੁਲਾਸਾ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲਗੇ। ਉਦੋਂ ਤੱਕ ਦਰਸ਼ਕ ਟੀਜ਼ਰ ਦਾ ਅਨੰਦ ਲੈ ਸਕਦੇ ਨੇ।

inside image of aman hayer

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network