ਪੰਚਕੂਲਾ ਪੁਲਿਸ ਦੇ ਸਰਪਰਾਈਜ਼ ਨਾਲ ਭਾਵੁਕ ਹੋਇਆ ਇਹ ਬਜ਼ੁਰਗ, ਵਾਰ-ਵਾਰ ਵੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Rupinder Kaler   |  April 28th 2020 04:38 PM  |  Updated: April 28th 2020 04:38 PM

ਪੰਚਕੂਲਾ ਪੁਲਿਸ ਦੇ ਸਰਪਰਾਈਜ਼ ਨਾਲ ਭਾਵੁਕ ਹੋਇਆ ਇਹ ਬਜ਼ੁਰਗ, ਵਾਰ-ਵਾਰ ਵੇਖਿਆ ਜਾ ਰਿਹਾ ਹੈ ਇਹ ਵੀਡੀਓ

ਲਾਕਡਾਊਨ ਦੌਰਾਨ ਹਰ ਕੋਈ ਆਪਣੇ ਘਰ ਵਿੱਚ ਨਜ਼ਰਬੰਦ ਹੋ ਕੇ ਰਹਿ ਗਿਆ ਹੈ । ਅਜਿਹੇ ‘ਚ ਸਥਿਤੀ ਵਿੱਚ ਹਰ ਕਿਸੇ ਦਾ ਮਨੋਬਲ ਗਵਾਚ ਰਿਹਾ ਹੈ, ਖ਼ਾਸ ਕਰਕੇ ਉਹਨਾਂ ਬਜ਼ੁਰਗਾਂ ਦਾ ਜਿਹੜੇ ਆਪਣੇ ਘਰਾਂ ਵਿੱਚ ਇੱਕਲੇ ਰਹਿੰਦੇ ਹਨ । ਅਜਿਹੇ ਹਲਾਤਾਂ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ । ਦਰਅਸਲ ਇਹ ਵੀਡੀਓ ਪੰਚਕੂਲਾ ਪੁਲਿਸ ਦਾ ਹੈ, ਜਿਸ ਨੇ ਨਵੀਂ ਪਹਿਲ ਕਰਕੇ ਨਾਯਾਬ ਮਿਸਾਲ ਕਾਇਮ ਕੀਤੀ ਹੈ ।

ਪੰਚਕੂਲਾ ਦੇ ਇੱਕ ਘਰ ਵਿੱਚ ਇੱਕ ਬਜ਼ੁਰਗ ਇੱਕਲਾ ਰਹਿੰਦਾ ਹੈ । ਅਚਾਨਕ ਉੱਥੇ ਕੁਝ ਪੁਲਿਸ ਵਾਲੇ ਪਹੁੰਚਦੇ ਹਨ, ਇਸ ਟੀਮ ਵਿੱਚ ਕੁਝ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ । ਆਵਾਜ਼ ਦੇਣ ‘ਤੇ ਬਜ਼ੁਰਗ ਬਾਹਰ ਨਿਕਲਦਾ ਹੈ । ਜਿਵੇਂ ਹੀ ਉਹ ਗੇਟ ਦੇ ਕੋਲ ਆਉਂਦੇ ਹਨ ਤਾਂ ਉਹ ਕਹਿੰਦੇ ਹਨ ‘ਹੈਪੀ ਬਰਥਡੇ ਟੂ ਯੂ’ ਅਜਿਹਾ ਕਰਕੇ ਪੰਚਕੂਲਾ ਪੁਲਿਸ ਦੇ ਕਰਮਚਾਰੀ ਬਜ਼ੁਰਗ ਨੂੰ ਸਰਪਰਾਈਜ ਕਰ ਦਿੰਦੇ ਹਨ ।

https://twitter.com/SandyAhlawat89/status/1255048458613989376

ਉਹ ਭਾਵੁਕ ਹੋ ਜਾਂਦੇ ਹਨ ਅਤੇ ਇੱਕਲੇ ਘਰ ਵਿੱਚ ਰਹਿਣ ਦੀ ਗੱਲ ਕਹਿੰਦੇ ਹਨ । ਜਿਸ ਤੇ ਪੁਲਿਸ ਵਾਲੇ ਕਹਿੰਦੇ ਹਨ ਅਸੀਂ ਵੀ ਤੁਹਾਡੇ ਬੱਚਿਆਂ ਵਾਂਗ ਹਾਂ । ਫਿਰ ਬਜ਼ੁਰਗ ਬਰਥਡੇਅ ਕੈਪ ਪਾ ਕੇ ਕੇਕ ਦਾ ਹੈ । ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network