ਖਾਲਸੇ ਦੀ ਸ਼ਾਨ ਨੂੰ ਬਿਆਨ ਕਰਦਾ ਹੈ ਧਾਰਮਿਕ ਗੀਤ 'ਪੰਥ ਖਾਲਸਾ'

written by Shaminder | May 04, 2019

ਗਾਇਕਾ ਰਜਨੀ ਜੈਨ ਆਰੀਆ ਦਾ ਪੰਥ ਖਾਲਸਾ ਧਾਰਮਿਕ ਟਰੈਕ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗਿੱਲ ਤਲਵੰਡੀ ਫੱਤੂ ਨੇ ਲਿਖੇ ਨੇ । ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਧਾਰਮਿਕ ਗੀਤ 'ਚ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਦੇਸ਼ ਅਤੇ ਕੌਮ ਦੀ ਖਾਤਿਰ ਕੀਤੀ ਕੁਰਬਾਨੀ ਅਤੇ ਖਾਲਸਾ ਪੰਥ ਦੀ ਸਾਜਨਾ ਦਾ ਗੁਣਗਾਣ ਕੀਤਾ ਗਿਆ ਹੈ । ਹੋਰ ਵੇਖੋ :ਸੁਖਸ਼ਿੰਦਰ ਛਿੰਦਾ ਨੇ ਖਾਲਸਾ ਪੰਥ ਦੀ ਸਾਜਨਾ ਦੀ ਕੁਝ ਇਸ ਅੰਦਾਜ਼ ‘ਚ ਦਿੱਤੀ ਵਧਾਈ https://www.youtube.com/watch?v=SmmR3t8I8KI ਖਾਲਸੇ ਦੀ ਸਾਜਨਾ ਨੂੰ ਦਰਸਾਉਣ ਅਤੇ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪੂਰੇ ਪਰਿਵਾਰ ਨੂੰ ਵਾਰਨ ਵਾਲੇ ਦਸਮ ਪਾਤਸ਼ਾਹ ਦਾ ਗੁਣਗਾਣ ਕਰਦੇ ਹੋਏ ਦਿੱਤੀਆਂ ਲਾਸਾਨੀ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਗਿਆ ਹੈ । ਇਸ ਵੀਡੀਓ 'ਚ ਵੀ ਸਿੱਖੀ ਬਾਣੇ 'ਚ ਸੱਜੇ ਸਿੰਘਾਂ ਦੇ ਜਾਹੋ ਜਲਾਲ ਨੂੰ ਬਿਆਨ ਕੀਤਾ ਗਿਆ ਹੈ ।

0 Comments
0

You may also like