ਸਾੜੀ 'ਚ ਬੇਹੱਦ ਗਲੈਮਰਸ ਨਜ਼ਰ ਆਈ ਪਰਿਣੀਤੀ ਚੋਪੜਾ, ਵੇਖੋ ਤਸਵੀਰਾਂ

written by Pushp Raj | December 25, 2021

ਬਾਲੀਵੁੱਡ ਆਦਾਕਾਰਾ ਪਰਿਣੀਤੀ ਚੋਪੜਾ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਪਰਿਣੀਤੀ ਨੇ ਸਾੜੀ ਦੇ ਵਿੱਚ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਫੈਨਜ਼ ਇੰਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

Parineeti Chopra new look Image Source: Instagram

ਪਰਿਣੀਤੀ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਲੁੱਕ ਦੀਆਂ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ 'ਚ ਉਹ ਸਕਾਈ ਸ਼ੇਡ ਦੀ ਸਾੜੀ 'ਚ ਨਜ਼ਰ ਆ ਰਹੀ ਹੈ। ਪਰਿਣੀਤੀ ਚੋਪੜਾ ਦੀ ਇਸ ਸਾੜੀ ਨੂੰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ। ਬੈਂਗਨੀ ਰੰਗ ਇਸ ਸਾੜੀ 'ਤੇ ਨੀਲੇ ਰੰਗ ਦੇ ਕਈ ਸ਼ੇਡਜ਼ ਦੇ ਸਿਤਾਰਿਆਂ ਨਾਲ ਕੰਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਰਿਣੀਤੀ ਨੇ ਇਸ ਖੂਬਸੂਰਤ ਸਾੜੀ ਦੇ ਨਾਲ ਨੇਵੀ ਬਲੂ ਕਲਰ ਦਾ ਸਟ੍ਰੈਪੀ ਬਲਾਊਜ਼ ਚੁਣਿਆ ਹੈ ਤੇ ਗਲੌਸੀ ਮੇਅਕਪ ਦੇ ਨਾਲ ਆਪਣਾ ਲੁੱਕ ਨੂੰ ਪੂਰਾ ਕੀਤਾ ਹੈ।

 

View this post on Instagram

 

A post shared by Parineeti Chopra (@parineetichopra)

ਏਨ੍ਹੀਂ ਦਿਨੀਂ ਪਰਿਣੀਤੀ ਚੋਪੜਾ ਆਪਣੇ ਸ਼ਾਨਦਾਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਰੁਝੀ ਹੋਈ ਹੈ। ਜਲਦ ਹੀ ਉਹ ਟੀਵੀ ਦੀ ਦੁਨੀਆ 'ਚ ਐਂਟਰੀ ਲੈ ਰਹੀ ਹੈ। ਰਿਐਲਿਟੀ ਸ਼ੋਅ 'ਚ ਬਤੌਰ ਜੱਜ ਪਹੁੰਚੀ ਪਰਿਣੀਤੀ ਚੋਪੜਾ ਸਿਤਾਰਿਆਂ ਨਾਲ ਸਜੀ ਸਾੜੀ ਵਿੱਚ ਬਹੁਤ ਖ਼ੁਬਸੁਰਤ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਉਸ ਦੇ ਪ੍ਰਸ਼ੰਸਕ ਵੀ ਪਰਿਣੀਤੀ ਦੇ ਇਸ ਲੁੱਕ 'ਤੇ ਵੱਖ-ਵੱਖ ਕਮੈਂਟ ਕਰ ਰਹੇ ਹਨ। ਦੱਸ ਦਈਏ ਕਿ ਪਰਿਣੀਤੀ ਟੀਵੀ ਸ਼ੋਅ ਹੁਨਰਬਾਜ਼ ਵਿੱਚ ਬਤੌਰ ਜੱਜ ਸ਼ਾਮਲ ਹੋ ਰਹੀ ਹੈ।

Parineeti Chopra 1 Image Source: Instagram

ਹੋਰ ਪੜ੍ਹੋ : Birthday Special: ਰਾਜੂ ਸ਼੍ਰੀਵਾਸਤਵ ਦੇ ਆਟੋ ਡਰਾਈਵਰ ਤੋਂ ਕਾਮੇਡੀ ਕਿੰਗ ਬਨਣ ਤੱਕ ਦੀ ਕਹਾਣੀ

ਜੇਕਰ ਪਰਿਣੀਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਵਾਂਗ ਹੀ ਬਾਲੀਵੁੱਡ ਵਿੱਚ ਆਉਣ ਲਈ ਕੜੀ ਮਿਹਨਤ ਕੀਤੀ। ਪਰਿਣੀਤੀ ਨੇ ਹੁਣ ਤੱਕ ਕਈ ਫ਼ਿਲਮਾ ਵਿੱਚ ਕੰਮ ਕੀਤਾ, ਜਿਨ੍ਹਾਂ ਚੋਂ ਇਸ਼ਕਜ਼ਾਦੇ, ਦ ਗਰਲ ਆਨ ਦਾ ਟ੍ਰੇਨ, ਗੋਲਮਾਲ ਅਗੇਨ,ਸਾਨਿਆ , ਸ਼ੁੱਧ ਦੇਸੀ ਰੋਮਾਂਸ, ਮੇਰੀ ਪਿਆਰੀ ਬਿੰਦੂ ਆਦਿ ਸ਼ਾਮਲ ਹੈ।

 

View this post on Instagram

 

A post shared by Parineeti Chopra (@parineetichopra)

You may also like