ਨਹੀਂ ਰਿਹਾ ਪਰਮੀਸ਼ ਵਰਮਾ ਦਾ 15 ਸਾਲ ਪੁਰਾਣਾ ਇਹ ਸਾਥੀ, ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

Written by  Aaseen Khan   |  October 08th 2019 04:15 PM  |  Updated: October 08th 2019 04:15 PM

ਨਹੀਂ ਰਿਹਾ ਪਰਮੀਸ਼ ਵਰਮਾ ਦਾ 15 ਸਾਲ ਪੁਰਾਣਾ ਇਹ ਸਾਥੀ, ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

ਪੈਟਸ ਬਹੁਤ ਸਾਰੇ ਲੋਕਾਂ ਦੇ ਕਰੀਬੀ ਦੋਸਤ ਅਤੇ ਫੈਮਿਲੀ ਮੈਂਬਰ ਹੁੰਦੇ ਹਨ। ਖ਼ਾਸ ਕਰਕੇ ਸਿਤਾਰੇ ਆਪਣੇ ਪੈਟਸ ਨੂੰ ਦਿਲੋਂ ਜਾਨ ਤੋਂ ਪਿਆਰ ਕਰਦੇ ਹਨ। ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਵੀ ਜਾਨਵਰਾਂ ਨਾਲ ਗੂੜ੍ਹਾ ਲਗਾਓ ਰੱਖਦੇ ਹਨ। ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਹਨਾਂ ਆਪਣੇ ਫੈਨਸ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰਕੇ ਆਪਣੇ 15 ਸਾਲ ਦੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ ਹੈ।

ਦੱਸ ਦਈਏ ਪਰਮੀਸ਼ ਵਰਮਾ ਨੇ ਆਪਣੇ ਪੈੱਟ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,'ਰੈਸਟ ਇਨ ਪੀਸ ਭਰਾ,ਤੂੰ ਜ਼ਰੂਰ ਹੁਣ ਦਰਦ ਨਾਲੋਂ ਚੰਗੀ ਜਗ੍ਹਾ 'ਤੇ ਹੋਵੇਗਾਂ, 15 ਸਾਲਾਂ ਦਾ ਸਾਥੀ। ਕਾਸ਼ ਤੈਨੂੰ ਆਖਰੀ ਸਮੇਂ 'ਤੇ ਇੱਕ ਚੰਗਾ ਆਖਰੀ ਅਲਵਿਦਾ ਕਹਿ ਸਕਦਾ।" ਇਸ ਤਸਵੀਰ 'ਚ ਪਰਮੀਸ਼ ਵਰਮਾ ਅਤੇ ਉਹਨਾਂ ਦਾ ਪੈੱਟ ਕੁੱਤਾ ਨਜ਼ਰ ਆ ਰਿਹਾ ਹੈ।

ਹੋਰ ਵੇਖੋ : ਪਰਮੀਸ਼ ਵਰਮਾ ਤੇ ਯੂ ਟਿਊਬ ਸਟਾਰ ਅਮਿਤ ਭੜਾਣਾ ਆਏ ਇਕੱਠੇ, ਕੁਝ ਹੀ ਘੰਟਿਆਂ 'ਚ 15 ਲੱਖ ਦੇ ਕਰੀਬ ਹੋਏ ਵਿਊਜ਼, ਦੇਖੋ ਵੀਡੀਓ

ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਮੀਸ਼ ਵਰਮਾ ਵੀ ਆਪਣੇ ਪੈੱਟ ਨੂੰ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਰੱਖਦੇ ਸਨ। ਪਰਮੀਸ਼ ਵਰਮਾ ਜਿੰਨ੍ਹਾਂ ਨੇ ਗੀਤਾਂ ਦੇ ਨਿਰਦੇਸ਼ਨ ਕਰਨ ਤੋਂ ਪੰਜਾਬੀ ਇੰਡਸਟਰੀ 'ਚ ਸ਼ੁਰੂਆਤ ਕੀਤੀ ਸੀ। ਬਾਅਦ 'ਚ ਉਹਨਾਂ ਗਾਇਕੀ ਦੇ ਨਾਲ ਨਾਲ ਫ਼ਿਲਮਾਂ 'ਚ ਮੱਲਾਂ ਮਾਰੀਆਂ ਹਨ। ਪਰਮੀਸ਼ ਵਰਮਾ ਸਿੰਘਮ, ਦਿਲ ਦੀਆਂ ਗੱਲਾਂ, ਰੌਕੀ ਮੈਂਟਲ ਫ਼ਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਪਰਮੀਸ਼ ਸੋਨਮ ਬਾਜਵਾ ਨਾਲ ਫ਼ਿਲਮ ਜਿੰਦੇ ਮੇਰੀਏ 'ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network