ਪਰਮੀਸ਼ ਵਰਮਾ ਆਪਣੇ ਦੂਜੇ ਘਰ ਸਿਡਨੀ ਪਹੁੰਚੇ, ਗੁਰਦੁਆਰਾ ਸਾਹਿਬ 'ਚ ਟੇਕਿਆ ਮੱਥਾ
ਪਰਮੀਸ਼ ਵਰਮਾ ਜੋ ਕਿ ਆਪਣੇ ਸੁਫ਼ਨਿਆਂ ਦੀ ਧਰਤੀ ਸਿਡਨੀ,ਆਸਟ੍ਰੇਲੀਆ ਪਹੁੰਚੇ ਹੋਏ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਸਟੂਡੈਂਟ ਲਾਈਫ ਦਾ ਅਹਿਮ ਹਿੱਸਾ ਸਿਡਨੀ ‘ਚ ਬਤੌਰ ਇੰਟਰਨੈਸ਼ਨਲ ਵਿਦਿਆਰਥੀ ਬਿਤਾਇਆ ਹੈ। ਜਿੱਥੇ ਉਨ੍ਹਾਂ ਨੇ ਪੜ੍ਹਾਈ ਦੇ ਨਾਲ ਕਾਫੀ ਸੰਘਰਸ਼ ਵੀ ਕੀਤਾ ਹੈ।
ਹੋਰ ਵੇਖੋ:ਪਰਮੀਸ਼ ਵਰਮਾ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਕਿਹਾ- ‘ਭੰਗੜੇ ਪਾਉਣ ਲਈ ਹੋ ਜਾਵੋ ਤਿਆਰ’
ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਆਪਣੀਆਂ ਕੁਝ ਖਾਸ ਪਲਾਂ ਨੂੰ ਸ਼ੇਅਰ ਕੀਤਾ ਹੈ। ਇਕ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਘਰ ਵਰਗੀ ਕੋਈ ਜਗ੍ਹਾ ਨਹੀਂ...ਸਿਡਨੀ ‘ਚ ਪਰਿਵਾਰ ਦੇ ਨਾਲ’
View this post on Instagram
I remain humble because I know I could have less, I am grateful because I know I’ve had less.
ਇਸ ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਸਿਡਨੀ ਪਹੁੰਚ ਕੇ ਵੱਡਾ ਸ੍ਰਪਾਈਜ਼ ਕਰ ਦਿੱਤਾ। ਵੀਡੀਓ ‘ਚ ਦੇਖ ਸਕਦੇ ਹੋ ਕਿ ਕਿਵੇਂ ਛੋਟਾ ਬੱਚਾ ਆਪਣੇ ਚਾਚੇ ਨੂੰ ਦੇਖਕੇ ਖੁਸ਼ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਹ ਸਿਡਨੀ ਦੇ ਗੁਰਦੁਆਰੇ ਵਿਖੇ ਨਤਮਸਤਕ ਹੋਏ ਨੇ। ਇਸ ਤਸਵੀਰ ਨੂੰ ਇੱਕ ਘੰਟੇ ‘ਚ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।