2050 'ਚ ਪਰਮੀਸ਼ ਵਰਮਾ ਦਾ ਅਜਿਹਾ ਹੋਵੇਗਾ 'ਸਿੰਘਮ' ਅਵਤਾਰ

Written by  Aaseen Khan   |  July 17th 2019 05:22 PM  |  Updated: July 17th 2019 05:22 PM

2050 'ਚ ਪਰਮੀਸ਼ ਵਰਮਾ ਦਾ ਅਜਿਹਾ ਹੋਵੇਗਾ 'ਸਿੰਘਮ' ਅਵਤਾਰ

ਪਰਮੀਸ਼ ਵਰਮਾ ਦੀ ਪਹਿਲੀ ਸਿੰਘਮ 9 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਪਰਮੀਸ਼ ਵਰਮਾ ਨੇ ਸਿੰਘਮ ਐਂਡਗੇਮ ਦਾ ਵੀ ਐਲਾਨ ਕਰ ਦਿੱਤਾ ਹੈ। ਸ਼ੋਸ਼ਲ ਮੀਡੀਆ 'ਤੇ ਚੱਲ ਰਿਹਾ ਨਵਾਂ ਟਰੈਂਡ ਫੇਸ ਐਪ ਫਿਲਟਰ ਜਿਸ 'ਚ ਵਿਅਕਤੀ ਦੀ 50 ਸਾਲ ਜਾਂ ਉਸ ਤੋਂ ਵੀ ਵੱਧ ਉਮਰ 'ਚ ਲੁੱਕ ਦੇਖਣ ਨੂੰ ਮਿਲ ਰਹੀ ਹੈ। ਬਾਲੀਵੁੱਡ ਅਤੇ ਪੌਲੀਵੁੱਡ ਸਟਾਰਜ਼ ਆਪਣੇ ਬੁਢਾਪੇ ਦੀਆਂ ਤਸਵੀਰਾਂ ਇਸ 'ਚ ਸਾਂਝੀਆਂ ਕਰ ਰਹੇ ਹਨ। ਉੱਥੇ ਹੀ ਬਹੁਤ ਸਾਰੇ ਸਿਤਾਰਿਆਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੰਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ।

ਪਰਮੀਸ਼ ਵਰਮਾ ਨੇ ਇਸ ਬੁੱਢੇ ਸਿੰਘਮ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ਕਿ 'Singham Endgame #FirstLook Releasing on 9th August 2050... Pre-Book tickets now and remember to Buy tickets for your Unborn Children...." ਉਹਨਾਂ ਦੀ ਇਹ ਤਸਵੀਰ ਹੁਣ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਹੋਰ ਵੇਖੋ : ਕਮਲ ਖ਼ਾਨ ਤੋਂ ਲੈ ਕੇ ਜੱਸੀ ਗਿੱਲ ਤੱਕ ਬਾਲੀਵੁੱਡ ਦੇ ਇਹ ਸਿਤਾਰੇ ਦੇਖੋ ਬੁੱਢੇ ਹੋਣ 'ਤੇ ਕਿਹੋ ਜਿਹੇ ਲੱਗਣਗੇ

ਫ਼ਿਲਮ ਦੀ ਗੱਲ ਕਰੀਏ ਤਾਂ ਸਿੰਘਮ 'ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਮੁੱਖ ਭੂਮਿਕਾ 'ਚ ਹਨ। ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਸਿੰਘਮ 9 ਅਗਸਤ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ। ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network