ਪਰਮੀਸ਼ ਵਰਮਾ ਦੇ ਨਵੇਂ ਗੀਤ '4 ਪੈੱਗ' ਦਾ ਨਾਮ ਹੁਣ ਬਦਲ ਕੇ ਹੋਇਆ '4 ਯਾਰ', ਇਸ ਲਈ ਬਦਲਿਆ ਨਾਮ

Written by  Aaseen Khan   |  September 19th 2019 11:42 AM  |  Updated: September 19th 2019 11:42 AM

ਪਰਮੀਸ਼ ਵਰਮਾ ਦੇ ਨਵੇਂ ਗੀਤ '4 ਪੈੱਗ' ਦਾ ਨਾਮ ਹੁਣ ਬਦਲ ਕੇ ਹੋਇਆ '4 ਯਾਰ', ਇਸ ਲਈ ਬਦਲਿਆ ਨਾਮ

ਪੰਜਾਬੀ ਗਾਇਕ ਅਦਾਕਾਰ ਅਤੇ ਡਾਇਰੈਕਟਰ ਪਰਮੀਸ਼ ਵਰਮਾ ਜਿੰਨ੍ਹਾਂ ਦੀ ਹਰ ਇੱਕ ਚੀਜ਼ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਭਾਵੇਂ ਫ਼ਿਲਮਾਂ ਹੋਣ ਗੀਤ ਜਾਂ ਉਹਨਾਂ ਵੱਲੋਂ ਬਣਾਈਆਂ ਵੀਡੀਓਜ਼ ਹਰ ਕਿਸੇ ਨੂੰ ਪ੍ਰਸ਼ੰਸਕਾਂ ਨੇ ਪਿਆਰ ਦਿੱਤਾ ਹੈ। ਪਰਮੀਸ਼ ਵਰਮਾ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਗੀਤ 4 ਪੈੱਗ ਦਾ ਨਾਮ ਹੁਣ ਬਦਲ ਕੇ 4 ਯਾਰ ਰੱਖ ਦਿੱਤਾ ਗਿਆ ਹੈ ਜਿਸ ਦੀ ਵਜ੍ਹਾ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ 'ਤੇ ਸਾਫ਼ ਕੀਤੀ ਹੈ।

ਪਰਮੀਸ਼ ਵਰਮਾ ਨੇ ਗਾਣੇ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,'4 ਪੈੱਗ ਹਮੇਸ਼ਾ ਤੋਂ ਹੀ ਭੰਗੜਾ ਗੀਤ ਰਿਹਾ ਹੈ ਉਹ ਭਾਵੇਂ ਸੁਣਨ 'ਚ ਹੋਵੇ ਜਾਂ ਦੇਖਣ 'ਚ। ਇਸ ਲਈ ਹਰ ਕਿਸੇ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਗਾਣੇ ਦਾ ਨਾਮ ਬਦਲ ਕੇ '4 ਯਾਰ' ਕਰ ਰਹੇ ਹਾਂ। 25 ਸਤੰਬਰ ਨੂੰ ਸਾਡਾ ਗੀਤ ਜ਼ਰੂਰ ਸੁਣੋ। ਮੈਂ ਸਾਰਿਆਂ ਦੀ ਇੱਜਤ ਕਰਦਾ ਹਾਂ ਅਤੇ ਹਮੇਸ਼ਾ ਦਰਸ਼ਕਾਂ ਲਈ ਕੰਮ ਕਰਦਾ ਰਹਾਂਗਾ'।

ਹੋਰ ਵੇਖੋ : ਇਹ ਪੰਜਾਬੀ ਨੌਜਵਾਨ ਨਿਊਜ਼ੀਲੈਂਡ ਲਈ ਖੇਡਦਾ ਹੈ ਫੁੱਟਬਾਲ, ਕਈ ਦੇਸ਼ਾਂ 'ਚ ਗੱਡੇ ਜਿੱਤ ਦੇ ਝੰਡੇ

ਦੱਸ ਦਈਏ ਪਰਮੀਸ਼ ਵਰਮਾ ਵੱਲੋਂ ਗੀਤ ਦਾ ਸਿਰਫ਼ ਨਾਮ ਬਦਲਿਆ ਗਿਆ ਹੈ ਗਾਣੇ ਦੇ ਬੋਲ, ਭੰਗੜਾ, ਵੀਡੀਓ ਤੇ ਗਾਣੇ ਲਈ ਦਰਸ਼ਕਾਂ ਦੀ ਉਤਸੁਕਤਾ ਉਹ ਹੀ ਹੈ ਜਿਹੜੀ ਪਹਿਲਾਂ ਸੀ। ਇਸ ਗਾਣੇ ਬਾਰੇ ਗੱਲ ਕਰੀਏ ਤਾਂ ਦੇਸੀ ਕਰਿਉ ਨੇ ਗੀਤ ਲਈ ਮਿਊਜ਼ਿਕ ਦਿੱਤਾ ਹੈ ਅਤੇ ਲਾਡੀ ਚਾਹਲ ਦੇ ਬੋਲ ਹਨ। ਹੁਣ ਦੇਖਣਾ ਹੋਵੇਗਾ ਆਖਿਰ ਪਰਮੀਸ਼ ਵਰਮਾ ਹੁਣ ਕਿੰਨ੍ਹਾਂ ਕੁ ਭੰਗੜਾ ਫੈਨਸ ਤੋਂ ਪਵਾਉਣ ਵਾਲੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network