ਜਾਣੋ ਕਿਉਂ ਪੰਜਾਬ ਪੁਲਿਸ ਦੀ ਵਰਦੀ ‘ਚ ਨਜ਼ਰ ਆਏ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ 'ਛੜਾ ਮੁੰਡਾ'

written by Lajwinder kaur | November 21, 2018

ਜਾਣੋ ਕਿਉਂ ਪੰਜਾਬ ਪੁਲਿਸ ਦੀ ਵਰਦੀ ‘ਚ ਨਜ਼ਰ ਆਏ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਛੜਾ ਮੁੰਡਾ: ਮਸ਼ਹੂਰ ਪੰਜਾਬੀ ਗਾਇਕ-ਅਭਿਨੇਤਾ ਪਰਮੀਸ਼ ਵਰਮਾ ਜੋ ਕੇ ਰੋਹਿਤ ਸ਼ੈਟੀ ਦੀ ਹਿੱਟ ਐਕਸ਼ਨ ਹਿੰਦੀ ਮੂਵੀ 'ਸਿੰਘਮ' ਦੇ ਪੰਜਾਬੀ ਰੀਮੇਕ ‘ਚ ਲੀਡ ਰੋਲ ਨਿਭਾ ਰਹੇ ਨੇ।

ਬਾਲੀਵੁੱਡ ਫ਼ਿਲਮ 'ਸਿੰਘਮ' 2011 ਦੀ ਬਲਾਕਬੱਸਟਰ ਹਿੱਟ ਰਹੀ ਸੀ ਤੇ ਇਸ ‘ਚ ਬਾਲੀਵੁੱਡ ਸਟਾਰ ਅਜੈ ਦੇਵਗਨ ਨੇ ਮੁੱਖ ਭੂਮੀਕਾ ਨਿਭਾਈ ਸੀ। ਬਲਾਕਬੱਸਟਰ ਹਿੱਟ ਮੂਵੀ ਦੀ ਫਿਰ ਤੋਂ ਰੀਮੇਕ ਕਰਕੇ ਪੰਜਾਬੀ 'ਚ ਬਣ ਜਾ ਰਹੀ ਹੈ। ਤੇ ਫਿਲਮ ਦਾ ਨਿਰਮਾਣ ਅਜੈ ਦੇਵਗਨ ਅਤੇ ਟੀ ​​ਸੀਰੀਜ਼ ਫਿਲਮਸ ਦੁਆਰਾ ਕੀਤਾ ਜਾਵੇਗਾ।

ਹਾਲ ਹੀ ਵਿਚ, ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਅਤੇ ਪ੍ਰਸਿੱਧੀ ਗਾਇਕ ਤੇ ਪੰਜਾਬੀ ਦੇ ਦਿਲਾਂ ਤੇ ਰਾਜ ਕਰਨ ਵਾਲੇ ‘ਟੋਰ ਨਾਲ ਛੜਾ ਮੁੰਡਾ’ ਪਰਮੀਸ਼ ਵਰਮਾ ਨੇ ਆਪਣੇ ਟਵਿਟਰ ਅਕਾਊਂਟ ਤੋਂ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਲਿਖਦੇ ਹੋਏ ਕਿਹਾ ਕੇ “ ਸਿੰਘਮ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ .. @ਅਜੈ ਦੇਵਗਨ @ ਪਨੋਰਾਮਾ_ਸਟੂਡੀਓ ਦਾ ਉਹਨਾਂ ਉੱਤੇ ਵਿਸ਼ਵਾਸ ਕਰਨ ਲਈ ਧੰਨਵਾਦ ਕੀਤਾ ਤੇ ਆਪਣੇ ਫੈਨਸ ਤੋਂ ਬਿਨਾਂ ਕੁੱਝ ਵੀ ਨਹੀਂ ਹੈ... ਨਾਲ ਹੀ ਉਹਨਾਂ ਨੇ ਲਿਖਿਆ ਹੈ ਵਾਹਿਗੁਰੂ ਜੀ ਮਿਹਰ ਕਰੇ”

 

ਇਸ ਤੋਂ ਪਹਿਲਾਂ, ਅਜੈ ਦੇਵਗਨ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟਰ ਸ਼ੇਅਰ ਕਰਕੇ "ਸਿੰਘਮ" ਦੇ ਪੰਜਾਬੀ ਰੀਮੇਕ ਦੀ ਜਾਣਕਾਰੀ ਦਿੱਤੀ ਸੀ ਤੇ ਕੈਪਸ਼ਨ ਚ ਲਿਖਿਆ ਸੀ ਕਿ "ਪੰਜਾਬ ਦਾ ਸ਼ੇਰ @ਪਰਮੀਸ਼ ਵਰਮਾ, @ਕੁਮਾਰ ਮਾਂਗਟ, @ਅਭਿਸ਼ੇਕ ਪਾਠਕ...ਆਦਿ ਬਾਰੇ ਦੱਸਿਆ ਸੀ।"

 

ਪਰਮੀਸ਼ ਤੋਂ ਇਲਾਵਾ ਇਸ ਫਿਲਮ ਵਿਚ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਵੀ ਸ਼ਾਮਿਲ ਹਨ। ਦੱਸ ਦੇਈਏ ਕਿ ਇਹ ਫ਼ਿਲਮ ਅਜੈ ਦੇਵਗਨ ਦੇ ਪ੍ਰੋਡਕਸ਼ਨ ਹਾਉਸ ਅਤੇ ਕੁਮਾਰ ਮੰਗਤ ਜੀ ਅਤੇ ਓਮ ਜੀ ਦੇ ਐਸੋਸੀਏਸ਼ਨ ਵਿਚ ਰੀਲੀਜ਼ ਹੋਵੇਗੀ। ਇਹ ਫ਼ਿਲਮ 2019 ਵਿਚ ਰੀਲੀਜ਼ ਹੋਵੇਗੀ।

ਹੋਰ ਪੜ੍ਹੋ: ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ ‘ਜਰਮਨ ਗੰਨ’

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਹੀ ਪਰਮੀਸ਼ ਵਰਮਾ ਨੂੰ ਉਹਨਾਂ ਦੀ ਫ਼ਿਲਮ ਰੌਕੀ ਮੈਂਟਲ ਲਈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ 2018 ਵਿਚ ਬੈਸਟ ਡੈਬਿਊ ਮੇਲ ਦੇ ਅਵਾਰਡ ਵੱਲੋਂ ਨਿਵਾਜਿਆ ਗਿਆ ਸੀ।

 

-PTC Punjabi

0 Comments
0

You may also like